ਮੰਗੋਲੀਆ ”ਚ ਕੜਾਕੇ ਦੀ ਠੰਡ ਕਾਰਨ 15 ਲੱਖ ਤੋਂ ਵੱਧ ਪਸ਼ੂਆਂ ਦੀ ਮੌਤ

China Snow

ਮੰਗੋਲੀਆ, 22 ਫਰਵਰੀ । ਮੰਗੋਲੀਆ ਵਿੱਚ ਕੜਾਕੇ ਦੀ ਠੰਡ ਦੀ ਲਪੇਟ ਵਿਚ ਆ ਕੇ ਮਰਨ ਵਾਲੇ ਪਸ਼ੂਆਂ ਦੀ ਗਿਣਤੀ 15 ਲੱਖ ਤੋਂ ਵੱਧ ਹੋ ਗਈ ਹੈ। ਇਹ ਜਾਣਕਾਰੀ ਦੇਸ਼ ਦੇ ਰਾਜ ਐਮਰਜੈਂਸੀ ਕਮਿਸ਼ਨ (ਐੱਸ.ਈ.ਸੀ.) ਨੇ ਵੀਰਵਾਰ ਨੂੰ ਦਿੱਤੀ। ਦੇਸ਼ ਦੇ ਉਪ ਪ੍ਰਧਾਨ ਮੰਤਰੀ ਅਤੇ ਐੱਸ.ਈ.ਸੀ. ਦੇ ਮੁਖੀ ਅਮਰਸਾਈਖਾਨ ਸੈਨਬੁਯਾਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਮੌਜੂਦਾ ਅੰਕੜਿਆਂ ਦੇ ਅਨੁਸਾਰ, ਡਜ਼ੂਦ ਕਾਰਨ ਦੇਸ਼ ਭਰ ਵਿੱਚ ਘੱਟੋ-ਘੱਟ 1,527,695 ਪਸ਼ੂਆਂ ਦੀ ਮੌਤ ਹੋ ਗਈ ਹੈ।

ਡਜ਼ੂਦ ਇੱਕ ਮੰਗੋਲੀਆਈ ਸ਼ਬਦ ਹੈ ਜਿਸਦਾ ਅਰਥ ਹੈ ਬਹੁਤ ਜ਼ਿਆਦਾ ਠੰਡ, ਜਿਸ ਕਾਰਨ ਵੱਡੀ ਗਿਣਤੀ ਵਿੱਚ ਪਸ਼ੂ ਮਰ ਜਾਂਦੇ ਹਨ, ਕਿਉਂਕਿ ਜ਼ਮੀਨ ਜੰਮ ਜਾਂਦੀ ਹੈ ਜਾਂ ਬਰਫ਼ ਨਾਲ ਢੱਕੀ ਹੁੰਦੀ ਹੈ। ਦੇਸ਼ ਦੀ ਮੌਸਮ ਨਿਗਰਾਨੀ ਏਜੰਸੀ ਮੁਤਾਬਕ ਦੇਸ਼ ਦਾ 80 ਫ਼ੀਸਦੀ ਤੋਂ ਜ਼ਿਆਦਾ ਹਿੱਸਾ ਬਰਫ ਨਾਲ ਢੱਕਿਆ ਹੋਇਆ ਹੈ।

About The Author

You may have missed