ਡਿਪਟੀ ਕਮਿਸ਼ਨਰ ਵੱਲੋਂ ਕੌਮੀ ਰਾਜਮਾਰਗਾਂ ਸਬੰਧੀ ਬੈਠਕ

ਫਾਜ਼ਿਲਕਾ , 15 ਜੂਨ | ਜਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ ਸੇਨੂੰ ਦੁੱਗਲ ਨੇ ਇੱਥੇ ਕੌਮੀ ਰਾਜਮਾਰਗਾਂ ਨਾਲ ਸਬੰਧਤ ਵਿਭਾਗਾਂ ਨਾਲ ਬੈਠਕ ਕਰਕੇ ਮਲੋਟ- ਅਬੋਹਰ -ਸਾਧੂ ਵਾਲੀ ਅਤੇ ਅਬੋਹਰ -ਫਾਜ਼ਿਲਕਾ ਨੈਸ਼ਨਲ ਹਾਈਵੇ ਦੇ ਚੱਲ ਰਹੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲਿਆ । ਉਹਨਾਂ ਨੇ ਸਾਰੇ ਵਿਭਾਗਾਂ ਨੂੰ ਕਿਹਾ ਕਿ ਪ੍ਰੋਜੈਕਟਾਂ ਨੂੰ ਤੈਅ ਸਮੇਂ ਅੰਦਰ ਮੁਕੰਮਲ ਕਰਨ ਲਈ ਤੇਜ਼ੀ ਨਾਲ ਕਾਰਵਾਈ ਕੀਤੀ ਜਾਵੇ। ਉਨਾਂ ਨੇ ਜੰਗਲਾਤ ਵਿਭਾਗ ਨੂੰ ਹਦਾਇਤ ਕੀਤੀ ਕਿ ਜਿੱਥੇ ਕਿਤੇ ਪ੍ਰਵਾਨਗੀਆਂ ਦੀ ਜਰੂਰਤ ਹੈ ਸਬੰਧਤ ਵਿਭਾਗਾਂ ਨੂੰ ਪ੍ਰਵਾਨਗੀ ਜਲਦੀ ਜਾਰੀ ਕਰਨ ਲਈ ਉਪਰਾਲੇ ਕੀਤੇ ਜਾਣ। ਇਸ ਮੌਕੇ ਉਹਨਾਂ ਨੇ ਵਿਸ਼ੇਸ਼ ਤੌਰ ਤੇ ਕਿਹਾ ਕਿ ਜਿਨਾਂ ਲੋਕਾਂ ਦੀ ਜਮੀਨ ਉਕਤ ਸੜਕਾਂ ਲਈ ਅਕਵਾਇਰ ਹੋਈ ਹੈ ਅਤੇ ਹਾਲੇ ਤੱਕ ਉਹਨਾਂ ਨੇ ਮੁਆਵਜ਼ਾ ਪ੍ਰਾਪਤ ਨਹੀਂ ਕੀਤਾ ਉਹ ਤੁਰੰਤ ਦਫਤਰ ਨਾਲ ਸੰਪਰਕ ਕਰਕੇ ਆਪਣੀ ਮੁਆਵਜ਼ਾ ਰਾਸ਼ੀ ਪ੍ਰਾਪਤ ਕਰ ਲੈਣ । ਉਹਨਾਂ ਨੇ ਕਿਹਾ ਕਿ ਮਲੋਟ ਅਬੋਹਰ ਸਾਧੂ ਵਾਲੀ ਰੋਡ ਨਾਲ ਸੰਬੰਧਿਤ ਫਾਜ਼ਲਕਾ ਜ਼ਿਲੇ ਦੇ ਪਿੰਡਾਂ ਦੇ ਲੋਕ ਜਿਨਾਂ ਦੀ ਜਮੀਨ ਅਕੁਵਾਇਰ ਹੋਈ ਹੈ ਤੇ ਜਿਨ੍ਹਾਂ ਨੇ ਹਾਲੇ ਤੱਕ ਮੁਆਵਜ਼ਾ ਨਹੀਂ ਲਿਆ ਹੈ, ਉਹ ਐਸਡੀਐਮ ਦਫਤਰ ਅਬੋਹਰ ਨਾਲ ਰਾਬਤਾ ਕਰਨ। ਇਸੇ ਤਰਾਂ ਅਬੋਹਰ ਫਾਜ਼ਿਲਕਾ ਰੋਡ ਤੇ ਜਿਨਾਂ ਦੀ ਜਮੀਨ ਅਕਵਾਇਰ ਹੋਈ ਹੈ ਅਤੇ ਜਿਨਾਂ ਨੇ ਹਲੇ ਤੱਕ ਮੁਆਵਜੇ ਦੀ ਰਾਸ਼ੀ ਪ੍ਰਾਪਤ ਨਹੀਂ ਕੀਤੀ ਹੈ ਉਹ ਜ਼ਿਲ੍ਾ ਮਾਲ ਅਫਸਰ ਦਫਤਰ ਫਾਜ਼ਿਲਕਾ ਨਾਲ ਸੰਪਰਕ ਕਰ ਸਕਦੇ ਹਨ।

About The Author

You may have missed