ਲੁਧਿਆਣਾ : ਜ਼ਮਾਨਤ ‘ਤੇ ਆਏ ਚੋਰਾਂ ਨੇ 50 ਹੋਰ ਮੋਟਰਸਾਈਕਲ ਕੀਤੇ ਚੋਰੀ; ਨੰਬਰ-ਪਲੇਟਾਂ ਬਦਲ ਕੇ ਵੇਚਣ ਜਾਂਦੇ ਗ੍ਰਿਫਤਾਰ

ਲੁਧਿਆਣਾ, 29 ਅਕਤੂਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਚੋਰੀ ਕੀਤੇ ਮੋਟਰਸਾਈਕਲ ਪੁਰਜਾ-ਪੁਰਜਾ ਕਰਕੇ ਵੇਚਣ ਵਾਲੇ ਫੜ ਲਏ ਹਨ। ਸ਼ਾਤਿਰ ਚੋਰ ਵੱਖ-ਵੱਖ ਇਲਾਕਿਆਂ ‘ਚੋਂ 50 ਤੋਂ ਵੱਧ ਵਾਹਨ ਚੋਰੀ ਕਰਕੇ ਲੈ ਗਏ ਸਨ ਤੇ ਦੋਸਤਾਂ ਨਾਲ ਮਿਲ ਕੇ ਬਾਈਕ ਦੇ ਪੁਰਜ਼ੇ ਵੱਖ-ਵੱਖ ਕਰ ਦਿੰਦੇ ਸਨ। ਥਾਣਾ ਡਵੀਜ਼ਨ-7 ਦੀ ਪੁਲਿਸ ਨੇ ਦੋਵੇਂ ਮੁਲਜ਼ਮਾਂ ਪ੍ਰਦੀਪ ਕੁਮਾਰ ਅਤੇ ਦਮੋਦਰ ਕੁਮਾਰ ਉਰਫ਼ ਪ੍ਰਿੰਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਕੋਲੋਂ 8 ਬਾਈਕ, 15 ਵਾਹਨਾਂ ਦੇ ਵੱਖ-ਵੱਖ ਪੁਰਜ਼ੇ ਅਤੇ ਜੁਗਾੜ ਤੋਂ ਬਣੀ ਇਕ ਬਾਈਕ ਬਰਾਮਦ ਕੀਤੀ ਹੈ। ਇਹ ਨੰਬਰ ਪਲੇਟਾਂ ਵੀ ਬਦਲ ਦਿੰਦੇ ਸਨ।

ਦੋਵਾਂ ਦਾ 4 ਦਿਨ ਦਾ ਰਿਮਾਂਡ ਮਿਲਿਆ ਹੈ। ਪ੍ਰਦੀਪ ਬਾਈਕ ਚੋਰੀ ਕਰਕੇ ਦਮੋਦਰ ਦੀ ਦੁਕਾਨ ‘ਤੇ ਲੈ ਆਉਂਦਾ ਸੀ ਤੇ ਇਕ ਗੱਡੀ 5 ਤੋਂ 10 ਹਜ਼ਾਰ ਰੁਪਏ ਵਿਚ ਵੇਚਦਾ ਸੀ। ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਇੰਨਾ ਹੀ ਨਹੀਂ, ਮਕੈਨਿਕ ਦਮੋਦਰ ਵਾਹਨਾਂ ਦੇ ਪਾਰਟਸ ਨੂੰ ਵੱਖ ਕਰਦਾ ਸੀ, ਜਿਸ ਤੋਂ ਬਾਅਦ ਉਹ ਇਨ੍ਹਾਂ ਨੂੰ ਬਾਜ਼ਾਰ ਵਿਚ ਸਪਲਾਈ ਕਰਦਾ ਸੀ।

ਪੁੱਛਗਿਛ ਦੌਰਾਨ ਪ੍ਰਦੀਪ ਨੇ ਦੱਸਿਆ ਕਿ ਉਸ ਖਿਲਾਫ਼ ਚੋਰੀ ਦੇ 5 ਮੁਕੱਦਮੇ ਦਰਜ ਹਨ, ਜੇਲ ਤੋਂ ਜ਼ਮਾਨਤ ‘ਤੇ ਬਾਹਰ ਆ ਕੇ ਉਸ ਨੇ ਦੁਬਾਰਾ ਵਾਰਦਾਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

About The Author

You may have missed