ਅਫਗਾਨਿਸਤਾਨ ”ਚ ਬਰਫ਼ਬਾਰੀ ਮਗਰੋਂ ਖਿਸਕੀ ਜ਼ਮੀਨ, 25 ਲੋਕਾਂ ਦੀ ਮੌਤ

ਕਾਬੁਲ , 19 ਫਰਵਰੀ । ਅਫਗਾਨਿਸਤਾਨ ਦੇ ਪੂਰਬੀ ਨੂਰਿਸਤਾਨ ਸੂਬੇ ਦੇ ਨੌਰਗਾਰਮ ਜ਼ਿਲੇ ਦੇ ਇਕ ਪਿੰਡ ‘ਚ ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 25 ਲੋਕਾਂ ਦੀ ਮੌਤ ਹੋ ਗਈ ਅਤੇ 10 ਹੋਰ ਜ਼ਖਮੀ ਹੋ ਗਏ। ਜ਼ਿਲ੍ਹਾ ਗਵਰਨਰ ਕਾਰੀ ਹਬੀਬੁੱਲਾ ਸਾਬਿਰ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਐਤਵਾਰ ਦੇਰ ਰਾਤ ਨੌਰਗਾਰਾਮ ਜ਼ਿਲੇ ਦੇ ਤਾਤਿਨ ਦਾਰਾ ਇਲਾਕੇ ‘ਚ ਭਾਰੀ ਮੀਂਹ ਅਤੇ ਬਰਫਬਾਰੀ ਕਾਰਨ ਇਹ ਤਬਾਹੀ ਹੋਈ। ਉਨ੍ਹਾਂ ਕਿਹਾ ਕਿ ਪੀੜਤਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।

ਅਧਿਕਾਰੀ ਨੇ ਦੱਸਿਆ ਕਿ ਬਚਾਅ ਕਾਰਜ ਜਾਰੀ ਹੈ। ਉਨ੍ਹਾਂ ਕਿਹਾ ਕਿ ਮਲਬੇ ਹੇਠ ਹੋਰ ਵੀ ਕਈ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ ਹੈ। ਜ਼ਮੀਨ ਖਿਸਕਣ ਕਾਰਨ ਘੱਟੋ-ਘੱਟ 20 ਘਰ ਵੀ ਤਬਾਹ ਹੋ ਗਏ ਜਾਂ ਬੁਰੀ ਤਰ੍ਹਾਂ ਨੁਕਸਾਨੇ ਗਏ। ਨੈਸ਼ਨਲ ਡਿਜ਼ਾਸਟਰ ਅਥਾਰਟੀ ਦੇ ਬੁਲਾਰੇ ਮੁੱਲਾ ਜਨਾਨ ਸਾਈਕ ਨੇ ਘਟਨਾ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਮਰਨ ਵਾਲਿਆਂ ਦੀ ਗਿਣਤੀ ਬਦਲ ਸਕਦੀ ਹੈ। ਐਤਵਾਰ ਦੁਪਹਿਰ ਤੋਂ ਰਾਜਧਾਨੀ ਕਾਬੁਲ ਸਮੇਤ ਅਫਗਾਨਿਸਤਾਨ ਦੇ ਕੁਝ ਹਿੱਸਿਆਂ ‘ਚ ਬਾਰਿਸ਼ ਅਤੇ ਬਰਫ਼ਬਾਰੀ ਹੋ ਰਹੀ ਹੈ।

About The Author