ਜੇਲ੍ਹ ਕੈਂਪ ਕੋਰਟ ਵਿੱਚ ਕੇਸਾਂ ਦਾ ਨਿਪਟਾਰਾ ਕਰਦੇ ਹੋਏ ਜੱਜ ਅਮਿਤ ਕੁਮਾਰ ਗਰਗ।

ਮਾਨਸਾ , 18 ਮਈ | ਚੀਫ ਜੁਡੀਸ਼ੀਅਲ ਮੈਜਿਸਟਰੇਟ-ਕਮ-ਸਕੱਤਰ,  ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਅਮਿਤ ਕੁਮਾਰ ਗਰਗ ਵੱਲੋਂ ਜ਼ਿਲ੍ਹਾ ਜੇਲ੍ਹ ਮਾਨਸਾ ਵਿਖੇ ਮਾਮੂਲੀ ਮਾਮਲਿਆਂ ਵਿੱਚ ਸ਼ਾਮਿਲ ਹਵਾਲਾਤੀਆਂ ਦੇ ਕੇਸਾਂ ਦਾ ਨਿਪਟਾਰਾ ਕਰਨ ਲਈ ਇੱਕ ਕੈਂਪ ਕੋਰਟ ਲਗਾਈ ਗਈ ।     ਇਸ ਮੌਕੇ ਇੱਕ ਕੇਸ ਦਾ ਨਿਪਟਾਰਾ ਕੀਤਾ ਗਿਆ।

   ਇਸ ਦੌਰਾਨ ਜੱਜ ਅਮਿਤ ਕੁਮਾਰ ਗਰਗ ਨੇ ਕਿਹਾ ਕਿ ਇਨ੍ਹਾਂ ਕੇਸਾਂ ਵਿੱਚ ਮਾਮੂਲੀ ਮਾਮਲੇ ਜਿਵੇਂ ਕਿ ਐਕਸਾਈਜ ਐਕਟ, ਚੋਰੀ ਮਾਮਲੇ ਸ਼ਾਮਲ ਹੁੰਦੇ ਹਨ, ਦਾ ਨਿਪਟਾਰਾ ਕਰਨ ਦਾ ਅਧਿਕਾਰ ਚੀਫ ਜੁਡੀਸ਼ੀਅਲ ਮੈਜਿਸਟਰੇਟ ਪਾਸ ਹੁੰਦਾ ਹੈ, ਜੋ ਜੇਲ੍ਹ ਵਿੱਚ ਹੀ ਕੈਂਪ ਅਦਾਲਤ ਲਗਾ ਕੇ ਨਿਪਟਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਵੀ ਅਜਿਹੀਆਂ ਕੈਂਪਸ ਅਦਾਲਤਾਂ ਲਗਾ ਕੇ ਬਕਾਇਆ ਮਾਮਲਿਆਂ ਨੂੰ ਪਹਿਲ ਦੇ ਆਧਾਰ ‘ਤੇ ਨਿਪਟਾਇਆ ਜਾਵੇਗਾ।

    ਇਸ ਮੌਕੇ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਬਰਾੜ, ਅਸਿਸਟੈਂਟ ਸੁਪਰਡੈਂਟ ਅਨੂੰ ਮਲਿਕ, ਸੀਨੀਅਰ ਸਹਾਇਕ ਅਮਿਤ ਵਰਮਾ ਅਤੇ ਸਟੈਨੋ ਪ੍ਰਿਅੰਕਾ ਹਾਜ਼ਰ ਸਨ। 

 

About The Author

You may have missed