ਕਿਸੇ ਵੀ ਸਮੇਂ ਗਾਜ਼ਾ ‘ਤੇ ਫਿਰ ਤੋਂ ਬੰਬਾਰੀ ਸ਼ੁਰੂ ਕਰ ਸਕਦੈ ਇਜ਼ਰਾਈਲ, ਹਮਾਸ ਦੇ ਪ੍ਰਸਤਾਵ ‘ਤੇ ਕੋਈ ਚਰਚਾ ਨਹੀਂ; ਜੰਗਬੰਦੀ ਖ਼ਤਮ
ਦੋਹਾ , 1 ਦਸੰਬਰ । ਇਜ਼ਰਾਈਲ-ਹਮਾਸ ਯੁੱਧ ‘ਚ ਇਕ ਵਾਰ ਫਿਰ ਤੋਂ ਇਜ਼ਰਾਈਲ ਹਮਾਸ ਜੰਗ ਬੰਬਾਰੀ ਸ਼ੁਰੂ ਹੋ ਸਕਦੀ ਹੈ। ਅੱਜ ਦੋਵਾਂ ਵਿਚਾਲੇ ਅਸਥਾਈ ਜੰਗਬੰਦੀ ਖਤਮ ਹੋ ਗਈ ਅਤੇ ਕਤਰ ਵੱਲੋਂ ਕੋਈ ਬਿਆਨ ਸਾਹਮਣੇ ਨਹੀਂ ਆਇਆ, ਜੋ ਇਸ ਵਿਚ ਵਿਚੋਲਗੀ ਕਰ ਰਿਹਾ ਹੋਵੇ। ਕਤਰ ਨੇ ਜੰਗਬੰਦੀ ਨੂੰ ਵਧਾਉਣ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਦਿੱਤੀ, ਜਿਸ ਨਾਲ ਨਵੇਂ ਸਿਰੇ ਤੋਂ ਲੜਾਈ ਦੀ ਸੰਭਾਵਨਾ ਵਧ ਗਈ ਹੈ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਸਵੇਰੇ 7 ਵਜੇ ਜੰਗਬੰਦੀ ਖ਼ਤਮ ਹੋ ਗਈ ਸੀ। ਲੜਾਈ ਇੱਕ ਹਫ਼ਤਾ ਪਹਿਲਾਂ 24 ਨਵੰਬਰ ਨੂੰ ਰੋਕ ਦਿੱਤੀ ਗਈ ਸੀ, ਸ਼ੁਰੂ ਵਿੱਚ ਚਾਰ ਦਿਨ ਚੱਲੀ ਅਤੇ ਫਿਰ ਕਤਰ ਅਤੇ ਸਾਥੀ ਵਿਚੋਲੇ ਮਿਸਰ ਦੀ ਮਦਦ ਨਾਲ ਕਈ ਹੋਰ ਦਿਨਾਂ ਲਈ ਵਧਾ ਦਿੱਤੀ ਗਈ।
ਹਫ਼ਤਾ ਭਰ ਚੱਲੀ ਜੰਗਬੰਦੀ ਦੌਰਾਨ, ਗਾਜ਼ਾ ਵਿੱਚ ਹਮਾਸ ਅਤੇ ਹੋਰ ਅਤਿਵਾਦੀਆਂ ਨੇ 100 ਤੋਂ ਵੱਧ ਬੰਧਕਾਂ ਨੂੰ ਰਿਹਾਅ ਕੀਤਾ, ਜਿਨ੍ਹਾਂ ਵਿੱਚੋਂ ਬਹੁਤੇ ਇਜ਼ਰਾਈਲੀ ਸਨ, ਬਦਲੇ ਵਿੱਚ 240 ਫਲਸਤੀਨੀਆਂ ਨੂੰ ਇਜ਼ਰਾਈਲੀ ਜੇਲ੍ਹਾਂ ਵਿੱਚੋਂ ਰਿਹਾ ਕੀਤਾ ਗਿਆ। ਛੱਡੇ ਗਏ ਲੋਕਾਂ ਵਿੱਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਸਨ।