ਜਿਲ੍ਹਾ ਸਿਹਤ ਵਿਭਾਗ ਫਾਜਿਲਕਾ ਵੱਲੋਂ ਬੀ.ਐਸ.ਐਫ.,ਬੀ.ਐਨ.52 ਫਾਜਿਲਕੇ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਯੋਗਾ ਦਿਵਸ
ਫਾਜਿਲਕਾ , 21 ਜੂਨ | ਪੰਜਾਬ ਸਰਕਾਰ ਅਤੇ ਡਾਇਰੈਕਟਰ ਆਯੁਰਵੇਦਾ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਦੀ ਪ੍ਰਧਾਨਗੀ ਵਿੱਚ ਜਿਲ੍ਹਾ ਸਿਹਤ ਵਿਭਾਗ ਫਾਜਿਲਕਾ ਵੱਲੋਂ ਅਰੋਗਿਆ ਭਾਰਤੀ ਅਤੇ ਫ਼ਾਜ਼ਿਲਕਾ ਪੰਤਾਜ਼ਲੀ ਯੋਗ ਸਮਿਤੀ ਫਾਜਿਲਕਾ ਦੇ ਸਹਿਯੋਗ ਨਾਲ 10ਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਬੀ ਐਸ ਐਫ਼, ਬੀ ਐਨ 52 ਫਾਜਿਲਕਾ ਵਿਖੇ ਮਨਾਇਆ ਗਿਆ। ਇਸ ਸਮੇਂ ਡਾ ਚੰਦਰ ਸ਼ੇਖਰ ਕੱਕੜ. ਸੁਸ਼ੀਲ ਵਰਮਾ, ਡਾਕਟਰ ਏਰਿਕ, ਡਾਕਟਰ ਪਿਕਾ ਕਾਸ਼ੀ ਅਰੋੜਾ ਮਾਸ ਮੀਡੀਆ ਬ੍ਰਾਂਚ ਤੋ ਵਿਨੋਦ ਕੁਮਾਰ, ਦਿਵੇਸ਼ ਕੁਮਾਰ ਨੇ ਬੀ.ਐਸ.ਐਫ਼. ਦੇ ਅਫ਼ਸਰਾਂ ਅਤੇ ਜਵਾਨਾਂ ਨੂੰ ਯੋਗ ਆਸਣ ਕਰਵਾਏ ਅਤੇ ਯੋਗ ਦੀ ਮਹੱਤਤਾ ਸਬੰਧੀ ਜਾਗਰੂਕ ਕੀਤਾ।
ਇਸ ਸਮੇਂ ਡਾ ਚੰਦਰ ਸ਼ੇਖਰ ਨੇ ਦੱਸਿਆ ਕਿ ਯੋਗਾ ਦਿਵਸ ਮਨਾਉਣ ਦਾ ਉਦੇਸ਼ ਪੂਰੀ ਦੁਨੀਆ ਨੂੰ ਯੋਗਾ ਦੀ ਮਹੱਤਤਾ ਤੋਂ ਜਾਗਰੂਕ ਕਰਨਾ ਅਤੇ ਯੋਗਾ ਦੇ ਆਸਣਾਂ ਸਬੰਧੀ ਟ੍ਰੇਨਿੰਗ ਦੇਣਾ ਹੈ।ਇਹ ਦਿਨ ਹਰੇਕ ਸਾਲ 21 ਜੂਨ ਨੂੰ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ। ਉਹਨਾਂ ਦੱਸਿਆ ਕਿ ਮੁੱਖ ਮੰਤਰੀ ਸ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਤੰਦਰੁਸਤ ਰੱਖਣ ਦੇ ਟੀਚੇ ਨਾਲ ਸ਼ੁਰੂ ਕੀਤੀ ਸੀ.ਐਮ. ਦੀ ਯੋਗਸ਼ਾਲਾ ਸਕੀਮ ਸਫ਼ਲਤਾਪੂਰਵਕ ਚੱਲ ਰਹੀ ਹੈ। ਜਿਸ ਅਧੀਨ ਸਰਕਾਰ ਵੱਲੋਂ ਜਿਲ੍ਹਾ ਫਾਜਿਲਕਾ ਵਿੱਚ 135 ਥਾਵਾਂ ਤੇ ਮਾਹਿਰ ਯੋਗਾ ਟਰੇਨਰਾਂ ਵੱਲੋਂ ਯੋਗ ਕਰਵਾਇਆ ਜਾ ਰਿਹਾ ਹੈ। ਕ੍ਰੋੜਾਂ ਲੋਕ ਯੋਗ ਪ੍ਰਣਾਲੀ ਤੋਂ ਪ੍ਰਭਾਵਿਤ ਹੋ ਕੇ ਇਸ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਪਨਾਉਣ ਲੱਗ ਪਏ ਹਨ।
ਉਹਨਾਂ ਦੱਸਿਆ ਕਿ ਆਦਿ ਕਾਲ ਤੋਂ ਮਨੁੱਖ ਨੇ ਆਪਣੇ ਸਰੀਰ ਨੂੰ ਸੁਡੋਲ ਅਤੇ ਤੰਦਰੁਸਤ ਰੱਖਣ ਲਈ ਯੋਗ ਕ੍ਰਿਆਵਾਂ ਅਤੇ ਕਸਰਤਾਂ ਦਾ ਸਹਾਰਾ ਲਿਆ ਹੈ। ਪ੍ਰਾਚੀਨ ਕਾਲ ਵਿੱਚ ਰਿਸ਼ੀ ਮੁਨੀ ਅਤੇ ਤਪੱਸਵੀ ਵੀ ਯੋਗ ਰਾਹੀਂ ਹੀ ਆਪਣੀ ਆਤਮਾ ਨੂੰ ਪ੍ਰਮਾਤਮਾ ਨਾਲ ਜੋੜਨ ਦਾ ਮਾਧਿਅਮ ਮੱਨਦੇ ਹਨ।
ਉਹਨਾਂ ਦੱਸਿਆ ਕਿ ਅਜੋਕੇ ਸਮੇਂ ਵਿੱਚ ਅਸੀਂ ਮਸ਼ੀਨੀ ਯੁਗ ਦੇ ਗੁਲਾਮ ਹੋਏ ਬੈਠੇ ਹਾਂ ਅਤੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਸਮਾਂ ਕੱਢਣ ਵਿੱਚ ਮੁਸ਼ਕਿਲ ਆ ਰਹੀ ਹੈ। ਇਸ ਲਈ ਸਰੀਰ ਨੂੰ ਤੰਦਰੁਸਤ ਰੱਖਣ ਲਈ ਯੋਗ ਹੀ ਇੱਕ ਐਸੀ ਵਿਧੀ ਹੈ, ਜਿਸ ਨਾਲ ਅਸੀਂ ਘੱਟ ਸਮੇਂ ਅਤੇ ਘਰ ਵਿੱਚ ਥੋੜ੍ਹੀ ਥਾਂ ਵਿੱਚ ਯੋਗ ਨਾਲ ਜੁੜੀਆਂ ਕ੍ਰਿਆਵਾਂ ਕਰਕੇ ਬਹੁਤ ਖਤਰਨਾਕ ਬਿਮਾਰੀਆਂ ਤੋਂ ਬਚ ਸਕਦੇ ਹਾਂ ਅਤੇ ਖੁਦ ਨੂੰ ਰਿਸ਼ਟ ਪੁਸ਼ਟ ਰੱਖ ਸਕਦੇ ਹਾਂ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਰੋਜ਼ਾਨਾ ਦੇ ਜੀਵਨ ਵਿੱਚ ਸਵੇਰੇ ਇੱਕ ਘੰਟਾ ਯੋਗ ਅਭਿਆਸ ਅਤੇ ਸੈਰ ਕੀਤੀ ਜਾਵੇ। ਤੰਬਾਕੁੂ ਅਤੇ ਸ਼ਰਾਬ ਦੇ ਸੇਵਨ ਨਹੀ ਕਰਨਾ ਚਾਹੀਦਾ। ਰੋਜ਼ਾਨਾ ਜਿੰਦਗੀ ਵਿੱਚ ਹਰੀਆਂ ਸਬਜੀਆਂ, ਫਲ ਅਤੇ ਸੰਤੁਲਿੰਤ ਭੋਜਨ ਦਾ ਇਸਤੇਮਾਲ ਕਰਨਾ ਚਾਹੀਦਾ ਹੈ।
ਇਸ ਦਿਨ ਦੇ ਸਬੰਧ ਵਿੱਚ ਅੱਜ ਅਰੋੜਵੰਸ਼ ਪਾਰਕ ਫਾਜਿਲਕਾ ਵਿਖੇ ਜਿਲ੍ਹਾ ਪੱਧਰੀ ਸਮਾਗਮ ਵਿੱਚ ਡਾ ਕਵਿਤਾ ਸਿੰਘ ਜਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਯੋਗ ਦੀ ਮਹੱਤਤਾ ਸਬੰਧੀ ਅਤੇ ਹਰ ਰੋਜ਼ ਯੋਗਾ ਕਰਨ ਲਈ ਪ੍ਰੇਰਿਤ ਕੀਤਾ। ਇਸ ਦੋਰਾਨ ਮਾਸ ਮੀਡੀਆ ਵਿੰਗ ਤੋ ਹਰਮੀਤ ਸਿੰਘ ਨਾਲ ਸੀ