ਸ਼੍ਰੀਲੰਕਾ ਖਿਲਾਫ਼ ਟੀਮ ਦਾ ਹਿੱਸਾ ਹੋ ਸਕਦੇ ਨੇ ਹਾਰਦਿਕ ਪੰਡਯਾ, ਇਹ ਖਿਡਾਰੀ ਹੋ ਸਕਦੈ ਬਾਹਰ

ਭਾਰਤ ,31 ਅਕਤੂਬਰ |  ਭਾਰਤ ਦੇ ਦਿਗੱਜ ਆਲਰਾਊਂਡਰ ਹਾਰਦਿਕ ਪੰਡਯਾ ਬੰਗਲਾਦੇਸ਼ ਖਿਲਾਫ਼ ਸੱਟ ਲੱਗਣ ਕਾਰਨ ਟੀਮ ਤੋਂ ਬਾਹਰ ਹਨ। ਉਹ ਪਿਛਲੇ 2 ਮੁਕਾਬਲਿਆਂ ਵਿੱਚ ਪਲੇਇੰਗ ਇਲੈਵਨ ਦਾ ਹਿੱਸਾ ਨਹੀਂ ਸਨ। ਹਾਲਾਂਕਿ ਪੰਡਯਾ ਦੀ ਗੈਰ-ਹਾਜ਼ਰੀ ਵਿੱਚ ਟੀਮ ਇੰਡੀਆ ਦੀ ਜੇਤੂ ਰੱਥ ਨਹੀਂ ਰੁਕੀ ਹੈ ਤੇ ਲਗਾਤਾਰ 6 ਮੁਕਾਬਲੇ ਆਪਣੇ ਨਾਮ ਕਰ ਚੁੱਕੀ ਹੈ। ਅਜਿਹੇ ਵਿੱਚ ਭਾਰਤ ਦੇ ਲਈ ਸੈਮੀਫਾਈਨਲ ਦੀ ਟਿਕਟ ਵੀ ਲਗਭਗ ਪੱਕੀ ਹੋ ਚੁੱਕੀ ਹੈ। ਇਸੇ ਵਿਚਾਲੇ ਹਾਰਦਿਕ ਪੰਡਯਾ ਦੀ ਸ਼੍ਰੀਲੰਕਾ ਦੇ ਖਿਲਾਫ਼ ਵਾਪਸੀ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਈ ਹੈ।

ਮੀਡੀਆ ਰਿਪੋਰਟਾਂ ਅਨੁਸਾਰ BCCI ਬੁਲਾਰੇ ਨੇ ਪੰਡਯਾ ਨੂੰ ਲੈ ਕੇ ਵੱਡਾ ਅਪਡੇਟ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਹਾਰਦਿਕ ਪੰਡਯਾ ਸੱਟ ਤੋਂ ਠੀਕ ਹੋ ਚੁੱਕੇ ਹਨ ਤੇ ਉਹ ਸ਼੍ਰੀਲੰਕਾ ਦੇ ਖਿਲਾਫ਼ ਵਾਪਸੀ ਕਰਨ ਦੇ ਲਈ ਤਿਆਰ ਹਨ। ਅਜਿਹੇ ਵਿੱਚ ਭਾਰਤੀ ਟੀਮ ਤੇ ਭਾਰਤੀ ਕ੍ਰਿਕਟ ਫੈਨਸ ਦੇ ਲਈ ਇਹ ਬਹੁਤ ਖੁਸ਼ੀ ਦੀ ਖਬਰ ਹੈ। ਹਾਰਦਿਕ ਪੰਡਯਾ ਦੀ ਵਾਪਸੀ ਨਾਲ ਟੀਮ ਇੰਡੀਆ ਹੋਰ ਮਜ਼ਬੂਤ ਹੋਵੇਗੀ। ਦੱਸ ਦੇਈਏ ਕਿ ਪੰਡਯਾ ਨੂੰ ਬੰਗਲਾਦੇਸ਼ ਦੇ ਖਿਲਾਫ਼ ਖੇਡਣ ਦੌਰਾਨ ਸੱਟ ਲੱਗੀ ਸੀ। ਵਿਸ਼ਵ ਕੱਪ ਦੇ ਸ਼ੁਰੂਆਤੀ 4 ਮੁਕਾਬਲੇ ਖੇਡਣ ਦੇ ਬਾਅਦ ਉਨ੍ਹਾਂ ਨੂੰ 2 ਮੈਚਾਂ ਦੇ ਬਾਹਰ ਰਹਿਣਾ ਪਿਆ।

ਦੱਸ ਦੇਈਏ ਕਿ ਸ਼੍ਰੇਅਸ ਅਈਅਰ ਇਸ ਵਿਸ਼ਵ ਕੱਪ ਵਿੱਚ ਕੁਝ ਖਾਸ ਪ੍ਰਦਰਸ਼ਨ ਨਹੀਂ ਕਰ ਸਕੇ ਹਨ। ਅਈਅਰ ਨੇ ਹੁਣ ਤੱਕ ਖੇਡੇ ਗਏ ਕੁੱਲ 6 ਮੈਚਾਂ ਵਿੱਚ ਸਿਰਫ਼ 134 ਦੌੜਾਂ ਬਣਾਈਆਂ ਹਨ। ਅਈਅਰ ਨੇ ਬੱਲੇ ਤੋਂ ਸਿਰਫ਼ ਇੱਕ ਅਰਧ ਸੈਂਕੜੇ ਵਾਲੀ ਪਾਰੀ ਆਈ ਹੈ। ਹਾਲਾਂਕਿ ਉਹ 2 ਮੈਚਾਂ ਵਿੱਚ ਨਾਬਾਦ ਵੀ ਰਹੇ ਸਨ। ਦੂਜੇ ਪਾਸੇ ਪੰਡਯਾ ਦੇ ਸੱਟ ਲੱਗਣ ਤੋਂ ਬਾਅਦ ਸੂਰਿਆਕੁਮਾਰ ਯਾਦਵ ਨੂੰ ਟੀਮ ਵਿੱਚ ਸ਼ਾਮਿਲ ਕੀਤਾ ਗਿਆ ਹੈ, ਜੋ ਕਿ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ।

ਸੂਰਿਆ ਨੇ 2 ਮੈਚ ਖੇਡੇ ਹਨ। ਸੂਰਿਆ ਨੇ ਪਹਿਲੇ ਮੈਚ ਵਿੱਚ ਕੋਹਲੀ ਨੂੰ ਬਚਾਉਣ ਲਈ ਖੁਦ ਨੂੰ ਆਊਟ ਕਰਵਾ ਲਿਆ, ਜਦਕਿ ਦੂਜੇ ਮੈਚ ਵਿੱਚ 49 ਦੌੜਾਂ ਦੀ ਪਾਰੀ ਖੇਡੀ। ਅਜਿਹੇ ਵਿੱਚ ਕਿਆਸ ਲਗਾਏ ਜਾ ਰਹੇ ਹਨ ਕਿ ਜੇਕਰ ਅਗਲੇ ਮੈਚ ਵਿੱਚ ਵੀ ਸੂਰਿਆ ਨੇ ਵਧੀਆ ਪ੍ਰਦਰਸ਼ਨ ਕੀਤਾ ਤੇ ਅਈਅਰ ਦਾ ਬੱਲਾ ਨਹੀਂ ਚੱਲ ਸਕਿਆ ਤਾਂ ਪੰਡਯਾ ਦੀ ਵਾਪਸੀ ‘ਤੇ ਸ਼੍ਰੇਅਸ ਅਈਅਰ ਨੂੰ ਬਾਹਰ ਜਾਣਾ ਪੈ ਸਕਦਾ ਹੈ।

About The Author