ਜ਼ਿਲ੍ਹਾ ਮੈਜਿਸਟ੍ਰੇਟ ਨੇ ਗਣਤੰਤਰ ਦਿਵਸ ਸਮਾਰੋਹ ਵਾਲੇ ਸਥਾਨਾਂ ਅਤੇ ਇਸ ਦੇ ਆਸ-ਪਾਸ ਏਰੀਆਂ ਨੂੰ ਕੀਤਾ ਨੋ ਡਰੋਨ ਜੋਨ ਘੋਸ਼ਿਤ
ਫਾਜ਼ਿਲਕਾ , 25 ਜਨਵਰੀ | ਜ਼ਿਲ੍ਹਾ ਮੈਜਿਸਟ੍ਰੇਟ ਡਾ. ਸੇਨੂ ਦੁੱਗਲਆਈ.ਏ.ਐੱਸ ਨੇ ਜਾਬਤਾ ਫੌਜਦਾਰੀ ਸੰਘਤਾ 1973 (1974 ਦਾਐਕਟ ਨੰ 2) ਦੀ ਧਾਰਾ 144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂਕਰਦਿਆਂ ਜ਼ਿਲ੍ਹਾ ਫਾਜ਼ਿਲਕਾ ਵਿੱਚ ਸੁਰੱਖਿਆ ਪ੍ਰਬੰਧਾਂ ਨੂੰ ਮੁੱਖਰੱਖਦੇ ਹੋਏ ਗਣਤੰਤਰ ਦਿਵਸ-2024 ਦੇ ਸਮਾਰੋਹ ਤੇ ਜ਼ਿਲ੍ਹਾਪੱਧਰੀ ਪ੍ਰੋਗਰਾਮ ਅਤੇ ਸਬ–ਡਵੀਜ਼ਨ/ਤਹਿਸੀਲ ਪੱਧਰ ਤੇ ਮਨਾਏਜਾਣ ਵਾਲੇ ਸਥਾਨਾਂ ਅਤੇ ਇਸ ਦੇ ਆਸ–ਪਾਸ ਏਰੀਆਂ ਨੂੰ ਨੋ ਡਰੋਨਜੋਨ ਘੋਸ਼ਿਤ ਕੀਤਾ ਹੈ ਤਾਂ ਜੋ ਕਿਸੇ ਵੀ ਅਣਸੁਖਾਵੀ ਘਟਨਾਵਾਪਰਨ ਤੋਂ ਬਚਿਆ ਜਾ ਸਕੇ। ਇਹ ਹੁਕਮ ਮਿਤੀ 26 ਜਨਵਰੀ2024 ਤੱਕ ਲਾਗੂ ਹੋਵੇਗਾ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਕਿਹਾ ਕਿ ਜ਼ਿਲ੍ਹਾ ਫਾਜ਼ਿਲਕਾ ਵਿੱਚਗਣਤੰਤਰ ਦਿਵਸ-2024 ਸਬੰਧੀ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਅਤੇਸਬ–ਡਵੀਜ਼ਨ/ਤਹਿਸੀਲ ਪੱਧਰ ਤੇ ਮਨਾਏ ਜਾਣ ਵਾਲੇ ਸਥਾਨਾਂ ਦੇਆਸ–ਪਾਸ ਦੇ ਏਰੀਆਂ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰਬਰਕਰਾਰ ਰੱਖਣ ਲਈ ਅਜਿਹਾ ਹੁਕਮ ਜਾਰੀ ਕਰਨਾ ਲਾਜ਼ਮੀ ਹੈ।