ਡਿਪਟੀ ਕਮਿਸ਼ਨਰ ਵੱਲੋਂ ਦਾਨੀ ਸਜਨਾ ਦਾ ਧੰਨਵਾਦ ਕੀਤਾ

ਫਾਜ਼ਿਲਕਾ , 27 ਨਵੰਬਰ | ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਆਈ.ਏ.ਐਸ.ਵੱਲੋਂ ਜਿਥੇ ਫਾਜਿ਼ਲਕਾ ਦੇ ਪਿੰਡ ਸ਼ਲੇਮ ਸ਼ਾਹ ਵਿਚ ਬਣੀ ਸਰਕਾਰੀ ਗਊਸਾ਼ਲਾ ਦਾ ਨਿਰੀਖਣ ਕਰਕੇ ਗਊਆਂ ਦੀ ਸਾਭ ਸੰਭਾਲ ਦੇ ਲਈ ਕੀਤੇ ਪ੍ਰਬੰਧਾਂ ਦਾ ਜਾਇਜਾ ਲਿਆ ਜਾ ਰਿਹਾ ਹੈ। ਉਥੇ ਹੀ ਜ਼ਿਲ੍ਹੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਵੀ ਅੱਗੇ ਹੋ ਕੇ ਗਊਸ਼ਾਲਾਂ ਵਿੱਚ ਰਹਿੰਦੇ ਪਸ਼ੂਆਂ ਦੇ ਚਾਰੇ ਲਈ ਪਰਾਲੀ ਭੇਜੀ ਜਾ ਰਹੀ ਹੈ।
ਇਸ ਤੋਂ ਇਲਾਵਾਂ ਜਿਲ੍ਹੇ ਦੇ ਕੁਝ ਦਾਨੀ ਸਜਨਾ ਵੱਲੋਂ ਗਊਸ਼ਾਲਾ ਦੇ ਲਈ ਟਰਾਲੀ ਲੈਣ ਲਈ ਸਹਾਇਤਾ ਰਾਸ਼ੀ ਭੇਟ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਟਰਾਲੀ ਲੈਣ ਲਈ ਅਰਿਸ਼ ਪੁੱਤਰ ਰਾਜਕੁਮਾਰ ਪਿੰਡ ਆਵਾ 75000 ਰੁਪਏ ਅਤੇ ਰਾਜੇਸ਼ ਝਿੰਝਾ ਪੁੱਤਰ ਸ਼੍ਰੀ ਬਾਲਮੁਕੁੰਦ ਪਿੰਡ ਹੀਰਾਵਾਲੀ 25000 ਰੁਪਏ ਅਤੇ ਮਨੀਸ਼ ਕੁਮਾਰ ਚਲਾਣਾ ਪੁੱਤਰ ਸ਼੍ਰੀ ਅਸ਼ੋਕ ਚਲਾਨਾ 11000 ਰੁਪਏ ਦੀ ਸਹਾਇਤਾ ਰਾਸ਼ੀ ਭੇਟ ਕੀਤੀ ਹੈ। ਉਨ੍ਹਾਂ ਕਿਹਾ ਕਿ ਟਰਾਲੀ ਰਾਹੀਂ ਪਸ਼ੂਆਂ ਲਈ ਹਰਾ ਚਾਰਾ, ਸਾਫ ਸਫਾਈ ਆਦਿ ਕੰਮਾਂ ਵਿੱਚ ਟਰਾਲੀ ਬਹੁਤ ਹੀ ਲਾਹੇਵੰਦ ਸਾਬਿਤ ਹੋਵੇਗੀ। ਉਨ੍ਹਾਂ ਦਾਨੀ ਸਜਨਾ ਦਾ ਬਹੁਤ-ਬਹੁਤ ਧੰਨਵਾਦ ਕੀਤਾ।

About The Author