ਪੱਛਮੀ ਏਸ਼ੀਆ ”ਚ ਸੰਘਰਸ਼ ਹਿੰਦ ਮਹਾਸਾਗਰ ”ਚ ਸਮੁੰਦਰੀ ਵਪਾਰਕ ਆਵਾਜਾਈ ਸੁਰੱਖਿਆ ਨੂੰ ਕਰ ਰਿਹੈ ਪ੍ਰਭਾਵਿਤ: ਭਾਰਤ
ਵਾਸ਼ਿੰਗਟਨ , 24 ਜਨਵਰੀ । ਇਕ ਚੋਟੀ ਦੇ ਭਾਰਤੀ ਡਿਪਲੋਮੈਟ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ. ਐੱਨ. ਐੱਸ. ਸੀ.) ਦੇ ਮੈਂਬਰਾਂ ਨੂੰ ਦੱਸਿਆ ਕਿ ਪੱਛਮੀ ਏਸ਼ੀਆ ਵਿਚ ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੇ ਟਕਰਾਅ ਕਾਰਨ ਹਿੰਦ ਮਹਾਸਾਗਰ ਵਿਚ ਸਮੁੰਦਰੀ ਵਪਾਰਕ ਆਵਾਜਾਈ ਦੀ ਸੁਰੱਖਿਆ ਪ੍ਰਭਾਵਿਤ ਹੋ ਰਹੀ ਹੈ, ਜਿਸ ਵਿਚ ਭਾਰਤ ਨਾਲ ਸਬੰਧਤ ਜਹਾਜ਼ਾਂ ‘ਤੇ ਹੋਏ ਕੁਝ ਹਮਲੇ ਵੀ ਸ਼ਾਮਲ ਹਨ। ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਉਪ ਸਥਾਈ ਪ੍ਰਤੀਨਿਧੀ ਆਰ. ਰਵਿੰਦਰ ਨੇ UNSC ‘ਚ ਖੁੱਲ੍ਹੀ ਬਹਿਸ ਦੌਰਾਨ ਆਪਣੀ ਟਿੱਪਣੀ ‘ਚ ਕਿਹਾ, ‘(ਪੱਛਮੀ ਏਸ਼ੀਆ ‘ਚ) ਜਾਰੀ ਸੰਘਰਸ਼ ਨਾਲ ਹਿੰਦ ਮਹਾਸਾਗਰ ‘ਚ ਸਮੁੰਦਰੀ ਵਪਾਰਕ ਆਵਾਜਾਈ ਦੀ ਸੁਰੱਖਿਆ ‘ਤੇ ਵੀ ਅਸਰ ਪੈ ਰਿਹਾ ਹੈ, ਜਿਸ ‘ਚ ਭਾਰਤ ਨਾਲ ਸਬੰਧਤ ਜਹਾਜ਼ਾਂ ‘ਤੇ ਕੁੱਝ ਹਮਲੇ ਵੀ ਸ਼ਾਮਲ ਹਨ। ਇਹ ਅੰਤਰਰਾਸ਼ਟਰੀ ਭਾਈਚਾਰੇ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਦਾ ਭਾਰਤ ਦੇ ਊਰਜਾ ਅਤੇ ਆਰਥਿਕ ਹਿੱਤਾਂ ‘ਤੇ ਸਿੱਧਾ ਅਸਰ ਪੈਂਦਾ ਹੈ। ਇਸ ਭਿਆਨਕ ਸਥਿਤੀ ਦਾ ਕਿਸੇ ਵੀ ਪੱਖ ਨੂੰ ਕੋਈ ਫਾਇਦਾ ਨਹੀਂ ਹੋਵੇਗਾ ਅਤੇ ਇਸ ਨੂੰ ਸਪੱਸ਼ਟ ਤੌਰ ‘ਤੇ ਸਮਝਿਆ ਜਾਣਾ ਚਾਹੀਦਾ ਹੈ।”