ਭਾਰਤਵੰਸ਼ੀ ’ਤੇ ਖ਼ੁਦਕੁਸ਼ੀ ਤੋਂ ਪਹਿਲਾਂ ਪਰਿਵਾਰ ਨੂੰ ਮਾਰਨ ਦਾ ਸ਼ੱਕ, ਕੈਲੀਫੋਰਨੀਆ ’ਚ ਘਰ ’ਚ ਮ੍ਰਿਤਕ ਮਿਲਿਆ ਸੀ ਪੂਰਾ ਪਰਿਵਾਰ

ਨਿਊਯਾਰਕ , 17 ਫਰਵਰੀ । ਕੈਲੀਫੋਰਨੀਆ ’ਚ ਰਹਿ ਰਹੇ ਭਾਰਤਵੰਸ਼ੀ ਪਰਿਵਾਰ ਦੀਆਂ ਲਾਸ਼ਾਂ ਉਸਦੇ 21 ਲੱਖ ਡਾਲਰ ਦੇ ਘਰ ’ਚ ਸੋਮਵਾਰ ਨੂੰ ਮਿਲੀਆਂ ਸਨ। ਪੁਲਿਸ ਨੂੰ ਭਾਰਤੀ ਮੂਲ ਦੇ ਸਾਬਕਾ ਮੈਟਾ ਸਾਫਟਵੇਅਰ ਇੰਜੀਨੀਅਰ ਹੈਨਰੀ ’ਤੇ ਕੈਲੀਫੋਰਨੀਆ ’ਚ ਖੁਦ ਨੂੰ ਗੋਲੀ ਮਾਰਨ ਤੋਂ ਪਹਿਲਾਂ ਪਤਨੀ ਤੇ ਜੌੜੀਆਂ ਬੱਚੀਆਂ ਦੀ ਹੱਤਿਆ ਕਰਨ ਦਾ ਸ਼ੱਕ ਹੈ। ਸੈਨ ਮੈਟੋ ਪੁਲਿਸ ਵਿਭਾਗ ਨੇ ਕਿਹਾ ਹੈ ਕਿ ਜਦੋਂ ਪੁਲਿਸ ਮੌਕੇ ’ਤੇ ਪੁੱਜੀ ਤਾਂ ਅਨੰਦ ਹੈਨਰੀ, ਉਸਦੀ ਪਤਨੀ ਤੇ ਚਾਰ ਸਾਲਾ ਜੌੜੀਆਂ ਬੱਚੀਆਂ ਦੀਆਂ ਲਾਸ਼ਾਂ ਮਿਲੀਆਂ। ਹੈਨਰੀ ਤੇ ਉਸਦੀ ਪਤਨੀ ਐਲਿਸ ਪਿ੍ਰਅੰਕਾ ਬੈਂਜੀਗਰ ਪਖਾਨੇ ’ਚ ਮਿ੍ਰਤਕ ਮਿਲੇ ਸਨ। ਉਨ੍ਹਾਂ ਦੇ ਸਰੀਰਾਂ ’ਤੇ ਗੋਲੀਆਂ ਦੇ ਨਿਸ਼ਾਨ ਸਨ। ਨੌਂ ਐੱਮਐੱਮ ਦੀ ਬੰਦੂਕ ਜ਼ਮੀਨ ’ਤੇ ਪਈ ਸੀ। ਇਹ ਹੈਨਰੀ ਦੇ ਨਾਂ ’ਤੇ ਰਜਿਸਟਰਡ ਹੈ।

About The Author

You may have missed