ਰੋਮ ”ਕਾਰਨੀਵਲ ਫੈਸਟੀਵਲ” ”ਚ ਢੋਲ ਦੀ ਤਾਲ ”ਤੇ ਖ਼ੂਬ ਨੱਚੇ ਗੋਰੇ ਗੋਰੀਆਂ
ਇਟਲੀ , 19 ਫਰਵਰੀ । ਕਾਰਨੀਵਲ ਫੈਸਟੀਵਲ ਨੂੰ ਬ੍ਰਾਜ਼ੀਲ ਸਮੇਤ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿੱਚ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਇਟਲੀ ਦੇ ਕਈ ਵੱਡੇ ਸ਼ਹਿਰਾਂ ਅਤੇ ਪਿੰਡਾਂ ਵਿੱਚ ਵੀ ਇਸ ਤਿਉਹਾਰ ਨੂੰ ਲੋਕ ਬੜੇ ਚਾਵਾਂ ਮੁਨਾਰਿਆ ਨਾਲ ਮਨਾਉਦੇ ਹਨ। ਇਟਲੀ ਦੀ ਰਾਜਧਾਨੀ ਰੋਮ ਦੇ ਨਾਲ ਲੱਗਦੇ ਸ਼ਹਿਰ ਅਪ੍ਰੀਲੀਆ ਵਿਖੇ ਕਾਰਨੀਵਲ ਫੈਸਟੀਵਲ ਨੂੰ ਉਸ ਵੇਲੇ ਚਾਰ ਚੰਨ ਲੱਗ ਗਏ, ਜਦੋਂ ਪੰਜਾਬੀ ਗੀਤਾਂ ਅਤੇ ਢੋਲ ਦੀ ਤਾਲ ‘ਤੇ ਗੋਰੇ ਗੋਰੀਆਂ ਨੇ ਨੱਚਣਾਂ ਸ਼ੁਰੂ ਕਰ ਦਿੱਤਾ
“ਤਾਜ ਕਲੱਬ, ਭੰਗੜਾ ਗਰੁੱਪ ਦੇ ਪੰਜਾਬੀ ਨੌਜਵਾਨਾਂ ਵੱਲੋ ਇਟਾਲੀਅਨ ਕੁੜੀਆਂ ਨਾਲ ਬਣੇ ਹੋਏ ਸਾਂਝੇ ਭੰਗੜਾ ਗਰੁੱਪ ਨੇ ਢੋਲ ਦੀ ਤਾਲ ‘ਤੇ ਭੰਗੜੇ ਦੇ ਅਜਿਹੇ ਜੌਹਰ ਵਿਖਾਏ ਕਿ ਉਥੇ ਖੜ੍ਹੇ ਹਾਜ਼ਰਾਂ ਗੋਰਿਆਂ ਦੇ ਪੈਰ ਆਪਣੇ ਆਪ ਥਿਰਕਣ ਲੱਗ ਪਏ। ਤਾਜ ਕਲੱਬ ਦੇ ਸੰਚਾਲਿਕ ਬਲਜਿੰਦਰ ਸਿੰਘ ਬੱਲ ਨੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਦੱਸਿਆ ਫੈਸਟੀਵਲ ਦਾ ਆਯੋਜਨ ਕਰਨ ਵਾਲੀ ਟੀਮ ਨੇ ਉਨਾਂ ਨੂੰ ਪ੍ਰੋਗਰਾਮ ਲਈ ਭੰਗੜਾ ਟੀਮ ਲਿਆਉਣ ਲਈ ਆਖਿਆ ਗਿਆ ਸੀ। ਦੱਸਣਯੋਗ ਹੈ ਕਿ ਇਸ ਫੈਸਟੀਵਲ ਵਿਚ ਕੁਝ ਸਾਲ ਪਹਿਲਾਂ ਪ੍ਰਸ਼ਾਸ਼ਨ ਵੱਲੋ ਭੰਗੜੇ ਦੀ ਟੀਮ ਨੂੰ ਸ਼ਾਮਿਲ ਕਰਨ ਦਾ ਫੈ਼ੈਸਲਾ ਕੀਤਾ ਗਿਆ ਸੀ ਤੇ ਅੱਜ ਪੰਜਾਬੀ ਭੰਗੜਾ ਇਸ ਫੈਸਟੀਵਲ ਦੀ ਸ਼ਾਨ ਬਣ ਚੁੱਕਾ ਹੈ। ਕਾਮੂਨੇ ਦੀ ਅਪ੍ਰੀਲੀਆ ਵੱਲੋ ਹਿੱਸਾ ਲੈਣ ਵਾਲੇ ਕਲਾਕਾਰਾਂ ਅਤੇ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਛੋਟੇ ਬੱਚਿਆਂ ਦੇ ਹੱਥਾਂ ਵਿੱਚ ਓ, ਅ ਲਿਖੇ ਹੋਰ ਬੋਰਡ ਵੀ ਫੜੇ ਹੋਏ ਸਨ।