ਆਮ ਆਦਮੀ ਕਲੀਨਿਕ ਵਿਖੇ 2 ਫਾਰਮਾਸਿਸਟ ਨੂੰ ਦਿੱਤੇ ਨਿਯੁਕਤੀ ਪੱਤਰ ਜਿਲ੍ਹੇ ਦੇ ਪੇਂਡੂ ਅਤੇ ਸ਼ਹਰਿ ਖੇਤਰ ਵਿਖੇ ਸਿਹਤ ਸਹੂਲਤਾਂ ਵਿਚ ਹੋਇਆ ਵਾਧਾ
ਫਾਜ਼ਿਲਕਾ , 7 ਜੂਨ | ਜਿਲ੍ਹੇ ਵਿਖੇ ਲੋਕਾ ਨੂੰ ਸਿਹਤ ਵਿਭਾਗ ਵਲੋ ਆਮ ਆਦਮੀ ਕਲੀਨਿਕ ਰਾਹੀ ਸਿਹਤ ਸੁਵਿਧਾ ਲਈ ਪੰਜਾਬ ਸਰਕਾਰ ਪੂਰੀ ਤਰਾ ਗੰਭੀਰ ਹੈ ਅਤੇ ਪੇਂਡੂ ਅਤੇ ਸ਼ਹਰੀ ਖੇਤਰ ਵਿਖੇ ਸੁਵਿਧਾਵਾਂ ਕਰਦੇ ਹੋਏ ਸਰਕਾਰ ਵਲੋ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਪਰਕ੍ਰਿਆ ਵੀ ਜਾਰੀ ਹੈ ਜਿਸ ਦਾ ਮਕਸਦ ਲੋਕਾਂ ਤੱਕ ਮੁਫ਼ਤ ਸਿਹਤ ਸਹੂਲਤਾਂ ਦੇਣਾ ਹੈ। ਸਿਹਤ ਵਿਭਾਗ ਵਿਚ ਲੋਕਾ ਲਈ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਕਰਨ ਲਈ 2 ਫਾਰਮਾਸਿਸਟ ਨੂੰ ਆਮ ਆਦਮੀ ਕਲੀਨਿਕ ਟਾਹਲੀਵਾਲਾ ਬੋਦਲਾ ਅਤੇ ਅਬੋਹਰ ਲਈ ਭਰਤੀ ਕੀਤੀ ਗਈ ਹੈ ਜਿਨ੍ਹਾਂ ਦੇ ਬੀਤੇ ਦਿਨ ਦਸਤਾਵੇਜਾਂ ਦੀ ਜਾਂਚ ਕੀਤੀ ਗਈ ਸੀ ਅਤੇ ਭਰਤੀ ਪਰਕ੍ਰਿਆ ਇੰਟਰਵਿਊ ਰਾਹੀਂ ਪਰੀ ਕੀਤੀ ਗਈ ਹੈ।
ਅੱਜ ਸਿਵਲ ਸਰਜਨ ਡਾਕਟਰ ਚੰਦਰ ਸ਼ੇਖਰ ਕੱਕੜ ਵਲੋ ਅੱਜ 2 ਫਾਰਮਾਸਿਸਟ ਨੂੰ ਨਿਯੁਕਤੀ ਪੱਤਰ ਵੰਡੇ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਨਵ ਨਿਯੁਕਤ ਫਾਰਮਾਸਿਸਟ ਦਾ ਮੈਡੀਕਲ ਹੋਣ ਤੋਂ ਬਾਦ ਜੋਇਨਿੰਗ ਹੋਵੇਗੀ।
ਇਸ ਬਾਰੇ ਜਾਣਕਾਰੀ ਦਿੰਦੇ ਸਿਵਿਲ ਸਰਜਨ ਨੇ ਦੱਸਿਆ ਪੇਂਡੂ ਅਤੇ ਸ਼ੈਹਰੀ ਖੇਤਰ ਵਿਖੇ ਕੁਲ 26 ਆਮ ਆਦਮੀ ਕਲੀਨਿਕ ਸਫਲਤਾ ਪੂਰਵਕ ਚਲ ਰਹੇ ਹਨ । ਇਹਨਾ ਵਿੱਚ ਲੋਕਾਂ ਦੇ ਮੁਫ਼ਤ ਲੈਬ ਟੈਸਟ ਅਤੇ ਦਵਾਈਆਂ ਦੇ ਨਾਲ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ। ਉੱਚ ਅਧਿਕਰੀਆਂ ਤੋਂ ਮਿਲੀ ਹਿਦਾਇਤਾਂ ਮੁਤਾਬਕ ਕਲੀਨਿਕ ਵਿਖੇ ਕੰਮ ਕਰਨ ਲਈ ਸੂਚੀ ਬਧ ਕਰਮਚਾਰੀਆ ਨੂੰ ਤੈਨਾਤ ਕੀਤਾ ਜਾ ਰਿਹਾ ਹੈ। ਜਿਸਦੇ ਤਹਿਤ ਫਾਰਮਾਸਿਸਟ ਪੋਸਟ ਲਈ ਉਮੀਦਵਾਰਾਂ ਦੇ ਦਸਤਾ ਵੇਜ ਚੈਕ ਕਰ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਲੋਕਾਂ ਨੂੰ ਆਮ ਆਦਮੀ ਕਲੀਨਿਕ ਵਿਖੇ ਕੁਆਲਿਟੀ ਸਿਹਤ ਸੁਵਿਧਾ ਦੇਣ ਲਈ ਵਿਭਾਗ ਵਚਨ ਬਧ ਹੈ। ਸਿਹਤ ਸਹੂਲਤਾਂ ਵਿਚ ਵਾਧਾ ਕਰਦੇ ਹੂਏ ਸਰਕਾਰ ਵਲੋ ਇਹ ਉਪਰਾਲਾ ਕੀਤਾ ਗਿਆ ਹੈ ਜਿਸ ਦੇ ਤਹਿਤ ਇੰਟਰਵਿਊ ਰਾਹੀਂ ਫਾਰਮਾਸਿਸਟ ਦੀ ਭਰਤੀ ਕੀਤੀ ਗਈ ਹੈ ਜਿਸ ਵਿਚ ਇੰਟਰਵਿਊ ਪੈਨਲ ਨੇ ਅੱਜ 2 ਉਮੀਦਵਾਰਾਂ ਨੂੰ ਸਲੈਕਟ ਕੀਤਾ। ਉਹਨ੍ਹਾਂ ਨੇ ਕਿਹਾ ਕਿ ਇਹਨਾਂ ਦੀ ਨਿਯੁਕਤੀ ਸਿਹਤ ਸਹੂਲਤਾਂ ਵਿਚ ਮਿਲ ਦਾ ਪੱਥਰ ਸਾਬਿਤ ਹੋਵੇਗੀ। ਪੇਂਡੂ ਖੇਤਰ ਵਿਖੇ ਬਣੇ ਆਮ ਆਦਮੀ ਕਲੀਨਿਕ ਵਿਖੇ ਦੀ ਤੈਨਾਤੀ ਕਾਰਨ ਸਿਹਤ ਸਹੂਲਤਾਂ ਵਿਚ ਵਾਧਾ ਹੋਵੇਗਾ ਅਤੇ ਲੋਕਾ ਨੂੰ ਇਸਦਾ ਫਾਇਦਾ ਮਿਲੇਗਾ।
ਇਸ ਦੌਰਾਨ ਡਾਕਟਰ ਕਵਿਤਾ ਸਿੰਘ ਨੇ ਨਵ ਨਿਯੁਕਤ ਡਾਕਟਰਾਂ ਨੂੰ ਇਮਾਨਦਾਰੀ ਨਾਲ ਕੰਮ ਕਰਨ ਲਈ ਹਿਦਾਇਤ ਦਿੰਦੇ ਹੋਏ ਕਿਹਾ ਕਿ ਡਾਕਟਰੀ ਪੇਸ਼ੇ ਵਿਚ ਮਰੀਜ ਨਾਲ ਨਰਮੀ ਨਾਲ ਵਤੀਰਾ ਅਪਣਾਇਆ ਜਾਵੇ ਅਤੇ ਲੋਕਾ ਦੀ ਵੱਧ ਤੋਂ ਵੱਧ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਇਸ ਦੌਰਾਨ ਜਿਲਾ ਪ੍ਰੋਗ੍ਰਾਮ ਮੈਨੇਜਰ ਰਾਜੇਸ਼ ਕੁਮਾਰ, ਮਾਸ ਮੀਡੀਆ ਵਿੰਗ ਤੋ ਹਰਮੀਤ ਸਿੰਘ ਦਿਵੇਸ਼ ਕੁਮਾਰ ਅਕਾਸ਼ ਕੁਮਾਰ ਕੰਬੋਜ ਹਾਜਰ ਸੀ ।