ਆਪ ਆਗੂ ਹਿੰਮਤ ਸਿੰਘ ਸ਼ੇਰਗਿੱਲ ਦੇ ਵਿਆਹ ‘ਤੇ ਲੱਗੀਆਂ ਰੌਣਕਾਂ, ਪੰਜਾਬ ਤੋਂ ਇਲਾਵਾ ਕੈਨੇਡਾ ਦੇ ਆਗੂਆਂ ਨੇ ਵੀ ਲਿਆ ਹਿੱਸਾ

ਟੋਰਾਂਟੋ , 25 ਜਨਵਰੀ । ਬੀਤੇ ਦਿਨ ਟੋਰਾਂਟੋ ਵਿਖੇ ਆਪ ਆਗੂ ਹਿੰਮਤ ਸਿੰਘ ਸ਼ੇਰਗਿੱਲ ਦੇ ਵਿਆਹ ‘ਤੇ ਰੌਣਕਾਂ ਲੱਗੀਆ।
ਆਮ ਆਦਮੀ ਪਾਰਟੀ ਦੇ ਆਗੂ ਹਿੰਮਤ ਸਿੰਘ ਸ਼ੇਰਗਿੱਲ ਦਾ ਵਿਆਹ ਡਾਕਟਰ ਸੁਖਮਣ ਸੇਖੋਂ ਨਾਲ ਪੂਰੇ ਰੀਤੀ ਰਿਵਾਜਾਂ ਨਾਲ ਹੋਇਆ ।ਜਿੱਥੇ ਵੱਡੀ ਗਿਣਤੀ ਵਿੱਚ ਕੈਨੇਡਾ ਦੇ ਵੱਖ -ਵੱਖ ਸ਼ਹਿਰਾਂ ਤੋਂ ਆਪ ਵਲੰਟੀਅਰਾਂ ਨੇ ਹਿੱਸਾ ਲਿਆ ,ਉੱਥੇ ਵਿਸ਼ੇਸ਼ ਤੌਰ ‘ਤੇ ਪੰਜਾਬ ਤੋਂ ਕੈਬਨਿਟ ਮਨਿਸਟਰ ਹਰਜੋਤ ਸਿੰਘ ਬੈਂਸ ,ਹਰਭਜਨ ਸਿੰਘ ETO ਅਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ,ਉਨਟਾਰੀਓ ਸਰਕਾਰ ਦੇ ਟਰਾਸਪੋਰਟ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ, ਗੁਰਬਖਸ਼ ਸਿੰਘ ਮੱਲੀ, ਸੱਤਪਾਲ ਜੌਹਲ – ਸਕੂਲ ਟਰੱਸਟੀ ਬਰੈਪਟਨ ਅਤੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਭਰਾ ਹਰਮੀਤ ਸਿੰਘ ਖੁੱਡੀਆਂ ਵੀ BC ਤੋ ਤੇ ਡਾਕਟਰ ਅਨਮੋਲ ਕਪੂਰ ਕੈਲਗਰੀ ਤੋ ਪਹੁੰਚੇ ,ਇਸ ਮੌਕੇ ਮਨਿਸਟਰ ਹਰਜੋਤ ਸਿੰਘ ਬੈਂਸ ਨੇ ਸੁਭਾਗੀ ਜੋੜੀ ਨੂੰ ਵਿਆਹ ਦੀ ਵਧਾਈ ਦਿੰਦਿਆਂ ਵਿਸ਼ੇਸ਼ ਤੋਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਵੀ ਵਧਾਈ ਸੰਦੇਸ਼ ਵੀ ਦਿੱਤਾ। ਸਪੀਕਰ ਸੰਧਵਾ ਅਤੇ ਹਰਭਜਨ ਸਿੰਘ ETO ਨੇ ਵੀ ਵਧਾਈ ਦੇ ਨਾਲ ਨਾਲ ਸ਼ੇਰਗਿੱਲ ਨਾਲ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਅਤੇ ਕੈਬਨਿਟ ਮਨਿਸਟਰ ਗੁਰਮੀਤ ਸਿੰਘ ਖੁੱਡੀਆ ਨੇ ਆਪਣਾ ਵੀਡੀਓ ਸੰਦੇਸ਼ ਭੇਜਿਆ ।