ਅਕੈਡਮਿਕ ਹਾਈਟਸ ਪਬਲਿਕ ਸਕੂਲ ਚੱਗਰਾਂ ਵਿਖੇ ਕਰਵਾਇਆ ਸਾਲਾਨਾ ਸਮਾਰੋਹ
ਹੁਸ਼ਿਆਰਪੁਰ , 18 ਦਸੰਬਰ | ਅਕੈਡਮਿਕ ਹਾਈਟਸ ਪਬਲਿਕ ਸਕੂਲ ਚੱਗਰਾਂ ਵਿਖੇ ਸਾਲਾਨਾ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਬਚਪਨ ਤੇ ਅਕੈਡਮਿਕ ਹਾਈਟਸ ਪਬਲਿਕ ਸਕੂਲ ਨਵੀਂ ਦਿੱਲੀ ਵਾਈਸ ਪ੍ਰਧਾਨ ਕ੍ਰਿਸ਼ਨ ਸ਼ਰਮਾ ਨੇ ਸ਼ਿਰਕਤ ਕੀਤੀ। ਸਮਾਗਮ ਦਾ ਆਗਾਜ਼ ਮੁੱਖ ਮਹਿਮਨ ਨੇ ਸ਼ਮਾ ਰੌਸ਼ਨ ਕਰਕੇ ਕੀਤਾ। ਇਸ ਉਪਰੰਤ ਬੱਚਿਆਂ ਨੇ ਡਾਂਸ, ਕੋਰੀਓਗ੍ਰਾਫੀ, ਨੁੱਕੜ ਨਾਟਕ, ਗਿੱਧੇ ਅਤੇ ਭੰਗੜੇ ਨਾਲ ਦਰਸ਼ਕ ਝੂਮਣ ਲਾ ਦਿੱਤੇ। ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ
ਵਾਈਸ ਪ੍ਰਧਾਨ ਕ੍ਰਿਸ਼ਨ ਸ਼ਰਮਾ ਨੇ ਬੱਚਿਆਂ ਦਾ ਵਧੀਆ ਪ੍ਰਦਸ਼ਨ ਦੇਖ ਕੇ ਕਿਹਾ ਕਿ ਇਹ ਸਭ ਅਧਿਆਪਕਾਂ ਦੀ ਸਖਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਉਜਵਲ ਭਵਿੱਖ ਵਿੱਚ ਅਧਿਆਪਕ ਮੁੱਖ ਭੂਮਿਕਾ ਨਿਭਾਉਂਦੇ ਹਨ ਅਤੇ ਇਹ ਬੜੇ ਮਾਨ ਦੀ ਗੱਲ ਹੈ ਕਿ ਇਸ ਸਕੂਲ ਦੇ ਵਿਦਿਆਰਥੀ ਕੌਮੀ ਪੱਧਰ ‘ਤੇ ਖੇਡਾਂ ਅਤੇ ਹੋਰ ਵੱਖ-ਵੱਖ ਤਰ੍ਹਾਂ ਦੀਆਂ ਗਤੀਵਿਧੀਆਂ ਵਿੱਚ ਮੱਲਾਂ ਮਾਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਅਧਿਆਪਕ ਅਤੇ ਬੱਚਿਆਂ ਦੇ ਮਾਤਾ ਪਿਤਾ ਬੱਚਿਆਂ ਦੇ ਮੁਢਲੇ ਜੀਵਨ ਵਿੱਚ ਅਹਿੰਮ ਭੂਮਿਕਾ ਨਿਭਾਉਂਦੇ ਹਨ। ਜਦ ਬੱਚਾ ਸਕੂਲ ਦੇ ਵਿੱਚ ਪੜ੍ਹਦਾ ਹੈ, ਤਾਂ ਉਹ ਸਭ ਤੋਂ ਪਹਿਲਾਂ ਅਧਿਆਪਕਾਂ ਦੇ ਸੰਪਰਕ ਦੇ ਵਿੱਚ ਆਉਂਦਾ ਹੈ ਅਤੇ ਅਧਿਆਪਕ ਬੱਚੇ ਨੂੰ ਸਮਾਜ ਵਿੱਚ ਰਹਿਣ ਦੇ ਯੋਗ ਬਣਾਉਂਦੇ ਹਨ ਅਤੇ ਬੱਚਿਆਂ ਦੇ ਲਈ ਕੀ ਮਾੜਾ ਅਤੇ ਚੰਗਾ ਹੈ ਸਬੰਧੀ ਜਾਣਕਾਰੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅਧਿਆਪਕਾਂ ਦਾ ਇਹ ਫਰਜ਼ ਬਣਦਾ ਹੈ ਕਿ ਉਹ ਬੱਚਿਆਂ ਨੂੰ ਸਹੀ ਨਾਗਰਿਕ ਬਣਨ ਦੇ ਲਈ ਚੰਗੀ ਸਿੱਖਿਆ ਦੇਣ ਅਤੇ ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਬੱਚਾ ਕਿਸੇ ਮਾੜੀ ਸੰਗਤ ਵਿੱਚ ਫੱਸ ਰਿਹਾ ਹੈ ਤਾਂ ਤੁਰੰਤ ਮਾਤਾ ਪਿਤਾ ਨੂੰ ਸੂਚਿਤ ਕਰਨ। ਇਸ ਤੋਂ ਬਾਅਦ ਮਾਤਾ ਪਿਤਾ ਰਾਹੀਂ ਬੱਚਾ ਸਮਾਜ ਦੇ ਵਿੱਚ ਕਦਮ ਰੱਖਦਾ ਹੈ। ਪ੍ਰੋਗਰਾਮ ਦੇ ਅਖੀਰ ਵਿੱਚ ਸਕੂਲ ਵਲੋਂ ਮੁੱਖ ਮਹਿਮਾਨ ਨੂੰ ਯਾਦਗਿਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ‘ਤੇ ਅਕੈਡਮਿਕ ਹਾਈਸ ਸਕੂਲ ਦੇ ਚੇਅਰਮੈਨ ਅਮਿਤ ਮਹਿਤਾ, ਅਕੈਡਮਿਕ ਹਾਈਸ ਸਕੂਲ ਦੇ ਪ੍ਰਧਾਨ ਜੇ.ਐਲ ਮਹਿਤਾ, ਅਕੈਡਮਿਕ ਹਾਈਸ ਸਕੂਲ ਦੇ ਡੀਨ ਰੀਤੀਕਾ ਮਹਿਤਾ, ਵੱਖ-ਵੱਖ ਵਿਸ਼ਿਆਂ ਦੇ ਅਧਿਆਪਕ, ਮਾਪੇ ਅਤੇ ਭਾਰੀ ਗਿਣਤੀ ਵਿੱਚ ਬੱਚੇ ਮੌਜੂਦ ਸਨ।