ਪਸੂ ਪਾਲਣ ਵਿਭਾਗ ਵਲੋਂ ਪਿੰਡ ਗਿੱਦੜਾਂਵਾਲੀ ਵਿਖੇ ਸਾਹੀਵਾਲ ਕਾਫ ਰੈਲੀ ਦਾ ਆਯੋਜਨ ਆਪਣੀ ਆਮਦਨ ਵਧਾਉਣ ਲਈ ਪਸ਼ੂ ਪਾਲਣ ਦੇ ਧੰਦੇ ਨੂੰ ਅਪਣਾਉਣ ਵੱਲ ਜੋਰ ਦੇਣ ਕਿਸਾਨ ਵੀਰ

ਫਾਜ਼ਿਲਕਾ , 26 ਫਰਵਰੀ | ਪਸੂ ਪਾਲਣ ਵਿਭਾਗ ਵਲੋਂ ਪਿੰਡ ਗਿੱਦੜਾਂਵਾਲੀ ਵਿਖੇ ਸਾਹੀਵਾਲ ਕਾਫ ਰੈਲੀ ਲਗਾਈ ਗਈ ਇਸ ਮੌਕੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਅਬੋਹਰ ਸ਼੍ਰੀ ਅਰੁਣ ਨਾਰੰਗ ਵਿਸ਼ੇਸ਼ ਤੌਰ *ਤੇ ਪਹੁੰਚੇਇਸ ਮੋਕੇ ਉਹਨਾਂ ਨੇ ਪਸ਼ੂ ਪਾਲਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੀ ਆਮਦਨ ਨੂੰ ਵਧਾਉਣ ਲਈ ਵਚਨਬੱਧ ਹੈ।

ਉਹਨਾਂ ਕਿਹਾ ਕਿ ਪਸ਼ੂ ਪਾਲਣ ਦੇ ਧੰਦੇ ਨੂੰ ਕਿਸਾਨਾਂ ਦੀ ਆਮਦਨ ਵਧਾਉਣ ਲਈ ਵਧੀਆ ਜਰੀਆ ਬਣਾਇਆ ਜਾ ਸਕਦਾ ਹੈ। ਰਾਜ ਦੇ ਪਸ਼ੂ ਪਾਲਕਾਂ ਦਾ ਮੁਨਾਫਾ ਵਧਾਉਣ ਅਤੇ ਆਵਾਰਾ ਪਸ਼ੂਆਂ ਦੀ ਸਮੱਸਿਆ ਤੇ ਕਾਬੂ ਪਾਉਣ ਲਈ ਪੰਜਾਬ ਸਰਕਾਰ ਵਲੋਂ ਸੈਕਸਡ ਸੀਮਨ ਦੀ ਸਪਲਾਈ ਸਾਰੇ ਸਿਵਲ ਪਸ਼ੂ ਹਸਪਤਾਲਾਂ ਅਤੇ ਡਿਸਪੈਸਰੀਆਂ ਰਾਹੀ ਸੁਰੂ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਗੋਕੇ ਅਤੇ ਮਹਿਰੂਆਂ ਦਾ ਸੈਕਸਡ ਸੀਮਨ ਸਬਸਿਡੀ ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ।

ਇਸ ਮੋਕੇ ਪਸ਼ੂ ਪਾਲਕਾਂ ਨੂੰ ਸੰਬੋਧਿਤ ਕਰਦੇ ਹੋਏ ਡਾ ਮਨਦੀਪ ਸਿੰਘ ਸੀਨੀਅਰ ਵੈਟਨਰੀ ਅਫਸਰ ਅਬੋਹਰ ਨੇ ਕੱਟੜੂਆਂ/ਵੱਛੜੂਆਂ ਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਦਿੰਦਿਆ ਬਾਉਲਾ ਦੁੱਧ ਪਿਆਉਣਾ ਦੀ ਮਹੱਤਤਾ ਦੱਸੀ। ਉਹਨਾਂ ਨੇ ਪਸ਼ੂ ਪਾਲਕਾਂ ਨੂੰ ਕਿਹਾ ਕਿ ਉਹ ਛੇ ਮਹੀਨੇ ਤੋਂ ਛੋਟੇ ਬੱਚਿਆਂ ਨੂੰ ਵੜੇਵੇ ਦੀ ਖੱਲ੍ਹ ਜਾਂ ਯੂਰੀਆ ਯੁਕਤ ਫੀਡ ਨਾ ਦੇਣ। ਡਾ ਅਮਿਤ ਨੈਨ ਪ੍ਰੋਜੈਕਟ ਕੋਆਰਡੀਨੇਟਰ ਸਾਹੀਵਾਲ ਪੀ.ਟੀ.ਪ੍ਰੋਜੈਕਟ ਨੇ ਕਿਹਾ ਕਿ ਇਸ ਪ੍ਰੋਜੈਕਟ ਅਧੀਨ ਸਾਹੀਵਾਲ ਗਾਵਾਂ ਦੇ ਨਸਲ ਸੁਧਾਰ ਅਤੇ ਦੁੱਧ ਉਤਪਾਦਨ ਵਧਾਉਣ ਲਈ ਬਹੁਤ ਹੀ ਵਧੀਆ ਨਸਲ ਦੇ ਸਾਹੀਵਾਲ ਸੀਮਨ ਨਾਲ ਮਸਨੂਈ ਗਰਭਦਾਨ ਕੀਤਾ ਜਾਂਦਾ ਹੈ।

ਡਾ ਵਿਸ਼ਾਲ ਸਿੰਘ ਨੇ ਪਸ਼ੂਆਂ ਨੂੰ ਪਰਜੀਵੀ ਰਹਿਤ ਕਰਨ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਵਿਭਾਗ ਵਲੋਂ ਸਾਰੇ ਗੋਕੇ ਅਤੇ ਮਹਿਰੂਆਂ ਨੂੰ ਪੇਟ ਦੇ ਕੀੜਿਆਂ ਦੀ ਦਵਾਈ ਮੁਫਤ ਦਿੱਤੀ ਜਾ ਰਹੀ ਹੈ। ਸ. ਉਪਕਾਰ ਸਿੰਘ ਜਾਖੜ ਜਿਲਾ ਜਰਨਲ ਸਕੱਤਰ ਆਮ ਆਦਮੀ ਪਾਰਟੀ ਫਾਜਿਲਕਾ ਨੇ ਕਿਹਾ ਕਿ ਪਸੂ ਪਾਲਣ ਵਿਭਾਗ ਵਲੋਂ ਸਾਹੀਵਾਲ ਪੀ ਟੀ ਪ੍ਰੋਜੇਕਟ ਚਲਾਉਣ ਨਾਲ ਪਸ਼ੂ ਪਾਲਕਾਂ ਵਿਚ ਉਤਸ਼ਾਹ ਵਧਿਆ ਹੈ ਜਿਸ ਨਾਲ ਉਹਨਾਂ ਦੀ ਆਮਦਨੀ ਵਿਚ ਬਹੁਤ ਵਾਧਾ ਹੋਇਆ ਹੈ। ਡਾ ਪ੍ਰਤੀਕ ਗੋਦਾਰਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਤੇ ਇਸ ਪ੍ਰੋਜੈਕਟ ਰਾਹੀ ਮਸਨੂਈ ਗਰਭਦਾਨ ਦੁਆਰਾ ਪੈਦਾ ਹੋਏ ਵੱਛੇ ਵੱਛੀਆਂ ਦੇ ਮਾਲਕਾਂ ਨੂੰ ਸਨਮਾਨਿਤ ਕੀਤਾ ਗਿਆ। ਡਾ ਮਾਨਵ ਬਿਸ਼ਨੋਈ,ਸ਼੍ਰੀ ਸੁਨੀਲ ਕੁਮਾਰ, ਸ਼੍ਰੀ ਗੁਰਦੀਪ ਸਿੰਘ, ਸ਼੍ਰੀ ਸੁਧੀਰ ਕੁਮਾਰ,ਹਰਦੀਪ ਕੰਬੋਜ, ਮਨੀਸ਼ ਬਿਸ਼ਨੋਈ, ਕਮਲਜੀਤ ਸ਼ਰਮਾ ਅਤੇ ਮੋਹਨ ਲਾਲ ਸ਼ਰਮਾ ਨੇ ਇਸ ਕੈਂਪ ਨੂੰ ਸਫਲ ਬਣਾਉਣ ਵਿਚ ਵਿਸ਼ੇਸ਼ ਯੋਗਦਾਨ ਪਾਇਆ।

About The Author

error: Content is protected !!