ਸਵੀਪ ਪ੍ਰੋਜੈਕਟ ਅਧੀਨ ਵੋਟਾਂ ਪ੍ਰਤੀ ਪ੍ਰੇਰਿਤ ਕਰਨ ਲਈ ਪਿੰਡ ਰਾਜਾਂਵਾਲੀ ਵਿਖੇ ਲਗਾਇਆ ਜਾਗਰੁਕਤਾ ਕੈਂਪ ਹਰੇਕ ਵੋਟਰ ਆਪਣੀ ਵੋਟ ਦੀ ਵਰਤੋਂ ਬਿਨਾ ਕਿਸੇ ਡਰ, ਭੈਅ ਤੇ ਲਾਲਚ ਦੇ ਕਰੇ
![](https://timespunjab.com/wp-content/uploads/2024/04/IMG_0885-1024x768.jpeg)
ਅਬੋਹਰ , 4 ਅਪ੍ਰੈਲ | ਆਗਾਮੀ ਲੋਕ ਸਭਾ ਚੋਣਾਂ 2024 ਦੇ ਮੱਦੇਨਜਰ ਜਿਲਾ ਚੋਣ ਅਫਸਰਡਾ. ਸੇਨੂ ਦੁਗਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਹਾਇਕ ਰਿਟਰਨਿੰਗ ਅਫਸਰ ਬੱਲੂਆਣਾ ਸ. ਅਮਰਿੰਦਰ ਸਿੰਘ ਮੱਲੀ ਏ.ਡੀ.ਸੀ (ਵਿਕਾਸ) ਦੀਆਂ ਹਦਾਇਤਾਂ *ਤੇ ਤਹਿਸੀਲਦਾਰ ਸ੍ਰੀਮਤੀ ਸੁਖਬੀਰ ਕੌਰ ਅਤੇ ਬੀਡੀਪੀਓ ਸਰਦਾਰ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਵੋਟ ਪੋਲ ਪ੍ਰਤੀਸ਼ਤ ਦੇ ਵਾਧੇ ਨੂੰ ਯਕੀਨੀ ਬਣਾਉਣ ਲਈ ਸਵੀਪ ਪ੍ਰੋਜੈਕਟ ਅਧੀਨ ਗਤੀਵਿਧੀਆਂ ਆਯੋਜਿਤ ਕਰਕੇ ਜਾਗਰੂਕਤਾ ਫੈਲਾਈ ਜਾ ਰਹੀ ਹੈ।
ਹਲਕਾ ਬੱਲੂਆਣਾ ਦੀ ਟੀਮ ਸਵੀਪ ਤਹਿਤ ਇੰਚਾਰਜ ਬੀਪੀਈਓ ਸ਼੍ਰੀ ਸਤੀਸ਼ ਮਿਗਲਾਨੀ ਅਤੇ ਸਹਾਈਕ ਰਾਜਿੰਦਰ ਪਾਲ ਸਿੰਘ ਬਰਾੜ ਦੀ ਰਹਿਨੁਮਾਈ ਹੇਠ ਆਪਣੇ ਟੀਮ ਮੈਂਬਰ ਸੀਐਚਟੀ ਸ਼੍ਰੀ ਅਭੀਜੀਤ ਵਧਵਾ, ਸੀਐਚਟੀ ਸ਼੍ਰੀ ਰਮੇਸ਼ ਕੁਮਾਰ ਅਤੇ ਸ਼੍ਰੀ ਸੁਖਵਿੰਦਰ ਸਿੰਘ ਦੇ ਸਹਿਯੋਗ ਨਾਲ ਪਿੰਡ ਰਾਜਾਂਵਾਲੀ ਵਿਖੇ ਵੋਟਰ ਜਾਗਰੁਕਤਾ ਕੈਂਪ ਦਾ ਆਯੋਜਨ ਕੀਤਾ ਗਿਆ। ਟੀਮ ਵੱਲੋਂ ਪਿੰਡ ਦੇ ਹੈਲਥ ਸੈਂਟਰ, ਸਰਕਾਰੀ ਸਕੂਲ, ਪਿੰਡ ਦੀ ਸੱਥ ਅਤੇ ਬਜ਼ਾਰ ਵਿੱਚ ਇਕੱਠ ਨੂੰ ਸੰਬੋਧਨ ਕਰਦੇ ਹੋਏ ਆਉਣ ਵਾਲੀਆਂ ਲੋਕਸਭਾ ਚੋਣਾਂ 2024 ਵਿੱਚ ਵੱਧ–ਚੜ੍ਹ ਕੇ ਭਾਗ ਲੈਣ ਅਤੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਲਾਜਮੀ ਤੌਰ *ਤੇ ਕਰਨ ਲਈ ਪ੍ਰੇਰਿਆ ਗਿਆ।
ਇਸ ਤੋਂ ਇਲਾਵਾ ਪਿੰਡ ਦੀਆਂ ਔਰਤਾਂ ਨੂੰ ਵੀ ਵਿਸ਼ੇਸ਼ ਤੌਰ ਤੇ ਜਾਗਰੁਕ ਕਰਦੇ ਹੋਏ ਵੋਟ ਪਾਉਣ ਦੇ ਅਧਿਕਾਰ ਦੀ ਵਰਤੋਂ ਲਈ ਸਹੁੰ ਵੀ ਚੁਕਵਾਈ ਗਈ। ਇਸ ਜਾਗਰੁਕਤਾ ਕੈਂਪ ਵਿੱਚ ਟੀਮ ਮੈਂਬਰਾਂ ਤੋਂ ਇਲਾਵਾ ਸਰਕਾਰੀ ਸਕੂਲ ਦੇ ਸੀਐਚਟੀ ਸ਼੍ਰੀਮਤੀ ਕੁਲਵੰਤ ਕੌਰ, ਐਚਟੀ ਸ਼੍ਰੀ ਅਨੂਪ ਸ਼ਰਮਾ, ਮੈਡਮ ਜਸਪ੍ਰੀਤ ਕੌਰ, ਅਧਿਆਪਕ ਸ਼੍ਰੀ ਮਾਂਗੀ ਲਾਲ, ਹੈਲਥ ਸੁਪਰਵਾਈਜ਼ਰ ਮੈਡਮ ਤੋਂ ਇਲਾਵਾ ਆਸ਼ਾ ਵਰਕਰ ਸ਼੍ਰੀਮਤੀ ਮਾਲਤੀ ਦੇਵੀ ਨੇ ਵੀ ਭਾਗ ਲਿਆ ਅਤੇ ਇਸ ਨੂੰ ਸਫਲ ਬਣਾਉਣ ਵਿੱਚ ਆਪਣਾ ਅਹਿਮ ਯੋਗਦਾਨ ਪਾਇਆ।