ਰੂਸ ‘ਚ ਵਿਰੋਧੀ ਧਿਰ ਦੇ ਨੇਤਾ ਨਵਲਨੀ ਦੀ ਯਾਦ ‘ਚ ਦੇਸ਼ ਭਰ ‘ਚ ਹੋਇਆ ਪ੍ਰੋਗਰਾਮ, 400 ਲੋਕਾਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਰੂਸ, 18 ਫਰਵਰੀ । ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਕੱਟੜ ਵਿਰੋਧੀ ਵਿਰੋਧੀ ਨੇਤਾ ਅਲੈਕਸੀ ਨੇਵਲਨੀ ਦੀ ਸ਼ਨੀਵਾਰ ਨੂੰ ਮੌਤ ਹੋ ਗਈ। ਅਲੈਕਸੀ ਨੇਵਲਨੀ ਦੀ ਮੌਤ ਤੋਂ ਬਾਅਦ ਰੂਸ ਦੇ 32 ਸ਼ਹਿਰਾਂ ਵਿੱਚ ਹੋਈਆਂ ਘਟਨਾਵਾਂ ਵਿੱਚ 400 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਅਧਿਕਾਰ ਸਮੂਹ OVD-Info ਨੇ ਇਹ ਜਾਣਕਾਰੀ ਦਿੱਤੀ। ਸਤੰਬਰ 2022 ਤੋਂ ਬਾਅਦ ਰੂਸ ਵਿੱਚ ਰਾਜਨੀਤਿਕ ਸਮਾਗਮਾਂ ਵਿੱਚ ਗ੍ਰਿਫਤਾਰੀਆਂ ਦੀ ਇਹ ਸਭ ਤੋਂ ਵੱਡੀ ਲਹਿਰ ਹੈ, ਜਦੋਂ ਜਨਤਕ ਪ੍ਰਦਰਸ਼ਨਾਂ ਵਿੱਚ 1,300 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਅਲੈਕਸੀ ਨੇਵਲਨੀ ਦੀ ਮਾਂ ਨੂੰ ਸ਼ਨੀਵਾਰ ਨੂੰ ਦੱਸਿਆ ਗਿਆ ਕਿ ਉਸਦੀ ਮੌਤ ‘ਅਚਾਨਕ ਮੌਤ ਸਿੰਡਰੋਮ’ ਨਾਲ ਹੋਈ ਹੈ ਅਤੇ ਜਾਂਚ ਪੂਰੀ ਹੋਣ ਤੱਕ ਲਾਸ਼ ਪਰਿਵਾਰ ਨੂੰ ਨਹੀਂ ਸੌਂਪੀ ਜਾਵੇਗੀ। ਲਾਸ਼ ਨੂੰ ਕਿੱਥੇ ਰੱਖਿਆ ਗਿਆ ਹੈ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਦੇ ਨਾਲ ਹੀ ਨੇਵਲਨੀ ਦੇ ਸਮਰਥਕਾਂ ਨੇ ਲਾਸ਼ ਪਰਿਵਾਰ ਨੂੰ ਸੌਂਪਣ ਦੀ ਮੰਗ ਕੀਤੀ ਹੈ। ਨੇਵਲਨੀ ਦੀ ਮੌਤ ਦੀ ਖ਼ਬਰ ਚੋਣਾਂ ਤੋਂ ਇਕ ਮਹੀਨਾ ਪਹਿਲਾਂ ਆਈ ਹੈ।

ਦੁਪਹਿਰ ਨੂੰ ਸੈਰ ਦੌਰਾਨ ਬੇਹੋਸ਼ ਹੋਏ ਗਏ ਸਨ ਅਲੈਕਸੀ ਨੇਵਲਨੀ

ਮਾਸਕੋ ਦੇ ਉੱਤਰ-ਪੂਰਬ ਵੱਲ 1,900 ਕਿਲੋਮੀਟਰ ਦੂਰ ਪੋਲਰ ਵੁਲਫ ਪੈਨਲ ਕਲੋਨੀ ਵਿਖੇ ਸੈਰ ਦੌਰਾਨ 47 ਸਾਲਾ ਨੇਵਲਨੀ ਸ਼ੁੱਕਰਵਾਰ ਦੁਪਹਿਰ ਸੈਰ ਦੌਰਾਨ ਬੇਹੋਸ਼ ਹੋ ਗਏ ਸਨ ਤੇ ਉਨ੍ਹਾਂ ਦੀ ਮੌਤ ਹੋ ਗਈ। ਇਸ ਨੂੰ ਸਭ ਤੋਂ ਖਤਰਨਾਕ ਜੇਲ੍ਹਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ ਇੱਥੇ ਆਪਣੀ ਸਜ਼ਾ ਕੱਟ ਰਿਹਾ ਸੀ। ਉਥੇ ਮੌਜੂਦ ਇੱਕ ਕਰਮਚਾਰੀ ਨੇ ਨੇਵਲੀਨ ਨੂੰ ਨੇੜਲੇ ਸ਼ਹਿਰ ਸਲੇਖੜ ਲੈ ਜਾਣ ਦੀ ਸੂਚਨਾ ਦਿੱਤੀ ਸੀ।ਪਰ ਉੱਥੇ ਕੋਈ ਵੀ ਲਾਸ਼ ਮੌਜੂਦ ਨਹੀਂ ਸੀ। ਪਰਿਵਾਰ ਨੇ ਲਾਸ਼ ਵਾਰਸਾਂ ਹਵਾਲੇ ਕਰਨ ਦੀ ਮੰਗ ਕੀਤੀ ਹੈ।

ਦੇਸ਼ ਭਰ ’ਚ ਲੋਕਾਂ ਨੇ ਨੇਵਲਨੀ ਦੀ ਮੌਤ ਦਾ ਕੀਤਾ ਵਿਰੋਧ

ਇਸ ਨੂੰ ਲੈ ਕੇ ਦੇਸ਼ ਭਰ ‘ਚ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਸਬੰਧ ਵਿਚ ਘੱਟੋ-ਘੱਟ 340 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਸ਼ਨੀਵਾਰ ਨੂੰ ਜ਼ਿਆਦਾਤਰ ਗ੍ਰਿਫ਼ਤਾਰੀਆਂ ਸੇਂਟ ਪੀਟਰਸਬਰਗ ਤੇ ਮਾਸਕੋ ਵਿੱਚ ਹੋਈਆਂ। ਲੋਕ ਸ਼ਰਮ ਕਰੋ ਦੇ ਨਾਅਰੇ ਲਗਾ ਰਹੇ ਸਨ। ਨੇਵਲਨੀ ਦੀ ਮੌਤ ਦੀ ਖ਼ਬਰ ਦੇ ਕੁਝ ਘੰਟਿਆਂ ਬਾਅਦ, ਉਨ੍ਹਾਂ ਦੀ ਪਤਨੀ ਯੂਲੀਆ ਜਰਮਨੀ ਵਿੱਚ ਇੱਕ ਸੁਰੱਖਿਆ ਕਾਨਫਰੰਸ ਵਿੱਚ ਦਿਖਾਈ ਦਿੱਤੀ, ਜਿੱਥੇ ਬਹੁਤ ਸਾਰੇ ਵਿਸ਼ਵ ਨੇਤਾ ਇਕੱਠੇ ਹੋਏ ਸਨ। ਉਨ੍ਹਾਂ ਨੇ ਕਿਹਾ ਕਿ ਜੇ ਇਹ ਸੱਚ ਹੈ ਤਾਂ ਮੈਂ ਚਾਹੁੰਦੀ ਹਾਂ ਕਿ ਪੁਤਿਨ ਤੇ ਉਸ ਦੇ ਆਲੇ-ਦੁਆਲੇ ਦੇ ਲੋਕਾਂ ਨੂੰ ਪਤਾ ਲੱਗੇ ਕਿ ਉਨ੍ਹਾਂ ਨੇ ਮੇਰੇ ਦੇਸ਼, ਪਰਿਵਾਰ ਅਤੇ ਪਤੀ ਨਾਲ ਜੋ ਕੀਤਾ, ਉਸ ਲਈ ਉਹ ਜ਼ਿੰਮੇਵਾਰ ਹਨ।

About The Author

You may have missed