ਸਾਹੀਵਾਲ ਨਸਲ ਦੇ ਵੱਛੇ—ਵਛੀਆਂ ਦੀ ਪ੍ਰੋਜਨੀ ਟੈਸਟਿੰਗ ਪ੍ਰੋਜੈਕਟ ਅਧੀਨ ਕਾਫ ਰੈਲੀ ਕਰਵਾਈ

ਫਾਜਿਲਕਾ , 13 ਮਾਰਚ | ਸਰਕਾਰੀ ਪਸ਼ੂ ਹਸਪਤਾਲ ਡੰਗਰ ਖੇੜਾ ਵਿਚ ਸਾਹੀਵਾਲ ਨਸਲ ਦੇ ਵੱਛੇ—ਵਛੀਆਂ ਦੀ ਪ੍ਰੋਜਨੀ ਟੈਸਟਿੰਗ ਪ੍ਰੋਜੈਕਟ ਅਧੀਨ ਕਾਫ ਰੈਲੀ ਕਰਵਾਈ ਗਈ। ਇਸ ਰੈਲੀ ਵਿਚ ਪ੍ਰੋਜੈਕਟ ਦੇ ਕੋਆਰਡੀਨੇਟਰ ਡਾ. ਅਮਿਤ ਨੈਣ, ਪਸ਼ੂ ਪਾਲਣ ਵਿਭਾਗ ਦੇ ਡਾ. ਅਮਨੋਲ ਮਹਿਰੋਕ, ਡਾ. ਲਵਜੋਤ, ਸ੍ਰੀ ਰਵੀ ਕਾਂਤ ਗੇਦਰ ਵੈਟਰਨਰੀ ਇੰਸਪੈਕਟਰ ਅਤੇ ਸਮੁੱਚੀ ਟੀਮ ਨੇ ਹਿੱਸਾ ਲਿਆ।
ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਹਿਤ ਪਸ਼ੂਆਂ ਖਾਸ ਕਰਕੇ ਸਾਹੀਵਾਲ ਗਾਵਾਂ ਦੇ ਨਸਲ ਸੁਧਾਰ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਸ਼ੂ ਪਾਲਣ ਦੇ ਧੰਦੇ ਨੂੰ ਕਿਸਾਨਾਂ ਦੀ ਆਮਦਨ ਵਧਾਉਣ ਦਾ ਜਰੀਆ ਬਣਾਇਆ ਜਾ ਸਕਦਾ ਹੈ। ਰਾਜ ਦੇ ਪਸ਼ੂ ਪਾਲਕਾਂ ਦਾ ਮੁਨਾਫਾ ਵਧਾਉਣ ਲਈ ਪੰਜਾਬ ਸਰਕਾਰ ਵੱਲੋਂ ਨਸਲ ਸੁਧਾਰ ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ।
ਵੱਖ—ਵੱਖ ਪਿੰਡਾਂ ਤੋਂ 40 ਵੱਛੇ ਵਛੀਆਂ ਅਤੇ 100 ਦੇ ਕਰੀਬ ਪਸ਼ੂ ਪਾਲਕਾਂ ਨੇ ਹਿਸਾ ਲਿਆ।ਇਸ ਮੌਕੇ ਭਾਗ ਲੈਣ ਵਾਲੇ ਪਸ਼ੂ ਪਾਲਕਾਂ ਨੂੰ ਦਵਾਈਆਂ ਅਤੇ ਸਟੀਲ ਬਾਲਟੀਆਂ ਦੀ ਵੰਡ ਕਰਵਾਈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਸ. ਬਲਦੇਵ ਸਿੰਘ ਖਹਿਰਾ ਅਤੇ ਮੀਡੀਆ ਪ੍ਰਧਾਨ ਸ. ਮਨਪ੍ਰੀਤ ਸਿੰਘ ਨੇ ਵਿਸ਼ੇਸ਼ ਤੌਰ *ਤੇ ਸ਼ਿਰਕਤ ਕੀਤੀ।