ਮਾਨ ਕੈਬਿਨੇਟ ਦੇ ਮੰਤਰੀਆਂ ਦੀ ਤਾਜਪੋਸ਼ੀ, 10 ਮੰਤਰੀਆਂ ਨੇ ਚੁੱਕੀ ਸਹੁੰ

ਚੰਡੀਗੜ੍ਹ, 19 ਮਾਰਚ 2022 : ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਜਿੱਤ ਮਗਰੋਂ ਅੱਜ ਪੰਜਾਬ ਰਾਜ ਭਵਨ ਵਿਖੇ 10 ਕੈਬਿਨੇਟ ਮੰਤਰੀਆਂ ਵਲੋਂ ਸਹੁੰ ਚੁੱਕੀ ਗਈ ਹੈ ਪੰਜਾਬ ਦੇ ਰਾਜਪਾਲ ਵਲੋਂ ਸਾਰੇ ਮੰਤਰੀਆਂ ਨੂੰ ਸਹੁੰ ਚੁਕਾਈ ਗਈ ।
ਦਸ ਦਈਏ ਕਿ ਮਾਝੇ ਤੋਂ 4, ਮਾਲਵੇ ਤੋਂ 5, ਅਤੇ ਦੋਆਬੇ ਤੋਂ 1 ਵਿਧਾਇਕਾਂ ਨੂੰ ਕੈਬਿਨੇਟ ਮੰਤਰੀ ਵਜੋਂ ਚੁਣਿਆ ਗਿਆ ਚੁਣੇ ਗਏ ਵਿਧਾਇਕਾਂ ‘ਚੋ ਸਭ ਤੋਂ ਪਹਿਲਾਂ ਦਿੜ੍ਹਬਾ ਤੋਂ ਵਿਧਾਇਕ ਹਰਪਾਲ ਚੀਮਾ ਨੇ ਸਹੁੰ ਚੁੱਕੀ । ਇਸ ਤੋਂ ਇਲਾਵਾ ਮਲੋਟ ਤੋਂ ਡਾ. ਬਲਜੀਤ ਕੌਰ, ਜੰਡਿਆਲਾ ਤੋਂ ਹਰਭਜਨ ਸਿੰਘ ETO, ਮਾਨਸਾ ਤੋਂ ਡਾ. ਵਿਜੈ ਸਿੰਗਲਾ, ਭੋਆ ਤੋਂ ਲਾਲ ਚੰਦ ਕਟਾਰੁਚੱਕ, ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ, ਹੁਸ਼ਿਆਰਪੁਰ ਤੋਂ ਬ੍ਰਮ ਸ਼ੰਕਰ ਜਿੰਪਾ, ਅਜਨਾਲਾ ਤੋਂ ਕੁਲਦੀਪ ਸਿੰਘ ਧਾਲੀਵਾਲ, ਆਨੰਦਪੁਰ ਸਾਹਿਬ ਤੋਂ ਹਰਜੋਤ ਸਿੰਘ ਬੈਂਸ, ਪੱਟੀ ਤੋਂ ਲਾਲਜੀਤ ਸਿੰਘ ਭੁੱਲਰ ਨੇ ਕੈਬਿਨੇਟ ਮੰਤਰੀ ਵਜੋਂ ਸਹੁੰ ਚੁੱਕੀ ।
ਜਿਕਰਯੋਗ ਹੈ ਕਿ ਪੁਰਾਣੇ ਵਿਧਾਇਕਾਂ ਨੂੰ ਅਜੇ ਕੈਬਿਨੇਟ ‘ਚ ਕੋਈ ਥਾਂ ਨਹੀਂ ਮਿਲੀ ਜਿਸ ਵਿਚ ਅਮਨ ਅਰੋੜਾ, ਸਰਵਜੀਤ ਕੌਰ ਮਾਣੂਕੇ, ਜੈਕ੍ਰਿਸ਼ਨ ਰੋੜੀ, ਬਲਜਿੰਦਰ ਕੌਰ ਦਾ ਨਾਂ ਸ਼ਾਮਿਲ ਹੈ । ਇਸ ਤੋਂ ਇਲਾਵਾ 7 ਅਹੁਦੇ ਅਜੇ ਵੀ ਖਾਲੀ ਦਸੇ ਜਾ ਰਹੇ ਹਨ ।