ਰੂਸ-ਯੂਕਰੇਨ ਜੰਗ : ਭਾਰਤ ਸਰਕਾਰ ਨੇ ਜਾਰੀ ਕੀਤੀ ਐਡਵਾਇਜ਼ਰੀ

1 ਮਾਰਚ 2022 : ਰੂਸ-ਯੂਕਰੇਨ ਜੰਗ ‘ਤੇ ਭਾਰਤ ਸਰਕਾਰ ਨੇ ਯੂਕਰੇਨ ਦੀ ਰਾਜਧਾਨੀ ਕੀਵ ‘ਚ ਫਸੇ ਭਾਰਤੀਆਂ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ ।ਰੂਸ ਦੀ ਫੌਜ ਯੂਕਰੇਨ ਦੀ ਰਾਜਧਾਨੀ ਕੀਵ ‘ਤੇ ਲਗਾਤਾਰ ਹਮਲੇ ਕਰ ਰਹੀ ਹੈ, ਜਿਸ ਕਾਰਨ ਭਾਰਤ ਸਰਕਾਰ ਨੇ ਜਲਦ ਤੋਂ ਜਲਦ ਕੀਵ ‘ਚ ਫਸੇ ਭਾਰਤੀਆਂ ਨੂੰ ਨਿਕਲਣ ਦੀ ਅਪੀਲ ਕੀਤੀ ਹੈ । ਰੂਸ ਦਾ 40 ਮੀਲ (64 ਕਿਲੋਮੀਟਰ) ਲੰਬਾ ਕਾਫਲਾ ਕੀਵ ਵੱਲ ਵਧ ਰਿਹਾ ਹੈ।
ਰੂਸੀ ਫੋਜ ਦੇ ਤਾਬੜਤੋੜ ਹਮਲੇ ਕਾਰਨ ਦੋਨਾਂ ਦੇਸ਼ ‘ਚ ਹਾਲਤ ਗੰਭੀਰ ਹੋ ਰਹੇ ਹਨ । ਇਸ ਦੌਰਾਨ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਨੂੰ ਉਥੋਂ ਕੱਢਣ ਲਈ ਭਾਰਤ ਸਰਕਾਰ ਵੱਲੋਂ ਲਗਾਤਾਰ ਯਤਨ ਜਾਰੀ ਹਨ।