ਕੋਵਿਡ ਕਾਲ ‘ਚ ਮਹਿੰਗਾਈ ਕਰਕੇ ਲੁੱਟ ਰਹੀ ਮੋਦੀ ਸਰਕਾਰ – ਜੋਗਿੰਦਰ ਸਿੰਘ ਮਾਨ
ਫਗਵਾੜਾ 13 ਜੁਲਾਈ 2021 : ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਅਨੁਸਾਰ ਕਾਂਗਰਸ ਪਾਰਟੀ ਵਲੋਂ ਵਧੀਆਂ ਪੈਟਰੋਲ ਡੀਜਲ, ਰਸੋਈ ਗੈਸ ਦੀਆਂ ਕੀਮਤਾਂ ਅਤੇ ਮਹਿੰਗਾਈ ਦੇ ਮੁੱਦੇ ਨੂੰ ਲੈ ਕੇ ਅੱਜ ਕਾਂਗਰਸ ਪਾਰਟੀ ਵਲੋਂ ਕਪੂਰਥਲਾ ਵਿਖੇ ਜਿਲ੍ਹਾ ਪੱਧਰੀ ਵਿਸ਼ਾਲ ਸਾਇਕਲ ਰੈਲੀ ਜਿਲ੍ਹਾ ਕੋਆਰਡੀਨੇਟਰ ਅਤੇ ਬਲਾਕ ਫਗਵਾੜਾ ਦਿਹਾਤੀ ਕਾਂਗਰਸ ਪ੍ਰਧਾਨ ਦਲਜੀਤ ਰਾਜੂ ਦਰਵੇਸ਼ ਪਿੰਡ ਦੀ ਅਗਵਾਈ ਹੇਠ ਕੱਢੀ ਗਈ। ਜਿਸ ਵਿਚ ਪੰਜਾਬ ਐਗਰੋ ਇੰਡਸਟ੍ਰੀਜ ਕਾਰਪੋਰੇਸ਼ਨ ਦੇ ਚੇਅਰਮੈਨ ਅਤੇ ਸਾਬਕਾ ਕੈਬਿਨੇਟ ਮੰਤਰੀ ਪੰਜਾਬ ਜੋਗਿੰਦਰ ਸਿੰਘ ਮਾਨ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਹਨਾਂ ਦੇ ਨਾਲ ਅਮਨਦੀਪ ਗੌਰਾ ਸਪੋਕਸਮੈਨ ਪੰਜਾਬ, ਦਲਜੀਤ ਸਿੰਘ ਨਡਾਲਾ ਸੀਨੀਅਰ ਆਗੂ, ਰਜਿੰਦਰ ਕੌੜਾ ਸ਼ਹਿਰੀ ਪ੍ਰਧਾਨ ਕਪੂਰਥਲਾ, ਅਮਰਜੀਤ ਸਿੰਘ ਸੈਦੋਵਾਲ ਦਿਹਾਤੀ ਪ੍ਰਧਾਨ ਕਪੂਰਥਲਾ, ਕਰਨ ਮਹਾਜਨ ਯੂਥ ਪ੍ਰਧਾਨ ਕਪੂਰਥਲਾ ਤੇ ਜਿਲ੍ਹਾ ਯੂਥ ਉਪ ਪ੍ਰਧਾਨ ਹਰਨੂਰ ਸਿੰਘ ਹਰਜੀ ਮਾਨ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਹ ਸਾਇਕਲ ਰੈਲੀ ਦੇ ਰੂਪ ਵਿਚ ਇਹ ਰੋਸ ਮੁਜਾਹਰਾ ਕਪੂਰਥਲਾ ਦੇ ਏਕਤਾ ਭਵਨ ਤੋਂ ਸ਼ੁਰੂ ਹੋ ਕੇ ਵਾਇਆ ਡੀ.ਸੀ. ਚੌਕ ਵੱਖ-ਵੱਖ ਬਜਾਰਾਂ ਤੋਂ ਹੁੰਦਾ ਹੋਇਆ ਵਾਪਸ ਏਕਤਾ ਭਵਨ ਵਿਖੇ ਸਮਾਪਤ ਹੋਇਆ। ਇਸ ਮੌਕੇ ਆਪਣੇ ਸੰਬੋਧਨ ਵਿਚ ਜੋਗਿੰਦਰ ਸਿੰਘ ਮਾਨ ਅਤੇ ਹੋਰਨਾਂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੇ ਆਰਥਿਕ ਤਰੱਕੀ ਨੂੰ ਰੋਕ ਕੇ ਲੋਕਾਂ ਨੂੰ ਕਈ ਸ਼ਤਾਬਦੀਆਂ ਪਿੱਛੇ ਪਾ ਦਿੱਤਾ ਹੈ। ਕੇਂਦਰ ਵਲੋਂ ਕੋਵਿਡ ਮਹਾਮਾਰੀ ਸਮੇਂ ਪੈਟਰੋਲ ਪਦਾਰਥਾਂ ਦੀਆਂ ਕੀਮਤਾਂ ਅਤੇ ਮਹਿੰਗਾਈ ਨੂੰ ਘਟਾਉਣ ਵਿਚ ਨਾਕਾਮ ਰਹਿਣਾ ਮੋਦੀ ਸਰਕਾਰ ਦੀ ਨਲਾਇਕੀ ਦਾ ਨਤੀਜਾ ਹੈ।
ਮੋਦੀ ਸਰਕਾਰ ਆਪਣੀਆਂ ਚਹੇਤੀਆਂ ਪੈਟਰੋਲੀਅਮ ਕੰਪਨੀਆਂ ਨੂੰ ਲਾਭ ਪਹੁੰਚਾ ਰਹੀ ਹੈ। ਉਹਨਾਂ ਕਿਹਾ ਕਿ ਪੈਟਰੋਲ ਪਦਾਰਥਾਂ ਵਿਚ ਵਾਧਾ ਹੋਣ ਨਾਲ ਜਰੂਰੀ ਚੀਜਾਂ ਦੀਆਂ ਕੀਮਤਾਂ ਦਾ ਮੁੱਲ ਮਹਿੰਗਾ ਹੁੰਦਾ ਹੈ ਜੋ ਆਮ ਆਦਮੀ ਦੀ ਜੇਬ ਤੇ ਡਾਕਾ ਮਾਰਨ ਵਾਲੀ ਗੱਲ ਹੈ। ਉਹਨਾਂ ਜਨਤਾ ਨੂੰ ਅਪੀਲ ਕੀਤੀ ਕਿ ਮੋਦੀ ਸਰਕਾਰ ਖਿਲਾਫ਼ ਕੀਤੇ ਜਾ ਰਹੇ ਪ੍ਰਦਰਸ਼ਨਾਂ ਵਿਚ ਕਾਂਗਰਸ ਪਾਰਟੀ ਦਾ ਸਾਥ ਦੇਣ ਤਾਂ ਜੋ ਵਧੀਆਂ ਕੀਮਤਾਂ ਨੂੰ ਵਾਪਿਸ ਕਰਵਾਇਆ ਜਾ ਸਕੇ। ਇਸ ਮੌਕੇ ਯੂਥ ਆਗੂ ਵਰੁਣ ਚੱਕ ਹਕੀਮ, ਮਨਜੋਤ ਸਿੰਘ, ਹਰਜੀਤ ਸਿੰਘ ਸਰਪੰਚ ਪਾਂਛਟ, ਬਲਵਿੰਦਰ ਰਾਮ ਮੀਰਾਂਪੁਰ, ਵਿਨੋਦ ਹਦੀਆਬਾਦ, ਸਾਬੀ ਪਲਾਹੀ ਗੇਟ, ਇੰਦਰਜੀਤ ਸਿੰਘ ਪੰਚ, ਰਾਜਕੁਮਾਰ, ਨਰਿੰਦਰ ਕੁਮਾਰ, ਹਰਮਿੰਦਰ ਸਿੰਘ, ਸ਼ੇਰਵੀਰ ਘੁੰਮਣ, ਸੰਤੋਖ ਸਿੰਘ ਭਾਖੜੀਆਣਾ, ਪਰਮਜੀਤ ਸਿੰਘ, ਗੁਰਵੀਰ ਸਿੰਘ, ਪਰਮਵੀਰ ਸਿੰਘ ਪਵਨ ਕੁਮਾਰ, ਪਾਹੁਲ ਸਿੰਘ, ਆਰਿਅਨ ਸ਼ਰਮਾ, ਰਾਹੁਲ ਸਿੰਘ, ਰੋਹਿਤ ਬਾਲੀ, ਪ੍ਰਸ਼ਾਂਤ, ਬਿੰਦਰ, ਬਿੰਨੀ ਤੋਂ ਇਲਾਵਾ ਕਰਨ ਮਹਾਜਨ, ਨਰੇਨ ਵਸ਼ਿਸ਼ਠ, ਸੁਖਦੀਪ ਭੰਡਾਲ, ਐਡਵੋਕੇਟ ਜਤਿੰਦਰ ਕਪੂਰ, ਨਵੀਨ ਸੱਭਰਵਾਲ, ਪਰਵੀਨ ਜੋਸ਼ੀ, ਅਨਮੋਲ ਸ਼ਰਮਾ, ਨਵਜੋਤ ਸਿੰਘ ਮਾਹਲ, ਦੇਵ ਰਿਸ਼ੀ ਮਹਾਜਨ, ਅਯੂਸ਼ ਗੁਪਤਾ, ਕਨਵ ਪਾਸੀ, ਜਤਿਨ ਸ਼ਰਮਾ, ਰਜਤ, ਦਰਸ਼ਨ ਬਾਜਵਾ, ਸੁਭਾਸ਼ ਭਾਰਗਵ, ਦਰਸ਼ਨ ਸਿੰਘ ਚੀਮਾ, ਵਿਜੇ ਖੰਨਾ, ਸੰਜੀਵ ਭਾਰਗਵ, ਸੁਨੀਲ ਸ਼ਰਮਾ, ਨਵਦੀਪ ਸ਼ਰਮਾ, ਸਨੀ ਠਾਕੁਰ, ਹਰਸਿਮਰਨ ਸਿੰਘ, ਵਿਨੋਦ ਸੂਦ, ਰਜਿੰਦਰ ਕੌੜਾ, ਅਮਰਜੀਤ ਸੈਦੋਵਾਲ, ਗੁਰਦੀਪ ਬਿਸ਼ਨਪੁਰ, ਸਰਦੂਲ ਸਿੰਘ, ਸੋਨੂੰ ਪੰਡਿਤ, ਰਾਜਬੀਰ ਬਾਵਾ ਲੱਬਾ, ਜਗਤਾਰ ਝੀਤਾ, ਕੇਹਰ ਸਿੰਘ, ਤਰਸੇਮ ਲਾਲ, ਪਾਲਾ, ਦੀਪਕ ਮਹਾਜਨ, ਸੰਦੀਪ ਸਿੰਘ, ਕੁਲਦੀਪ ਸਿੰਘ, ਅਮਨਦੀਪ ਗੋਰਾ ਗਿਲ, ਜਸਪਾਲ ਪਨੇਸਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ਜਿਲ੍ਹੇ ਭਰ ਦੇ ਕਾਂਗਰਸੀ ਆਗੂ ਅਤੇ ਵਰਕਰ ਹਾਜਰ ਸਨ।