ਸੀਵਿਜਿਲ ਮੋਬਾਈਲ ਐਪ ’ਤੇ ਪ੍ਰਾਪਤ ਹੋਈਆਂ ਕੁੱਲ 10440 ਸ਼ਿਕਾਇਤਾਂ ’ਚੋਂ 7408 ਦਾ 100 ਮਿੰਟਾਂ ’ਚ ਨਿਪਟਾਰਾ ਕੀਤਾ : ਮੁੱਖ ਚੋਣ ਅਧਿਕਾਰੀ ਡਾ: ਰਾਜੂ

0

ਚੰਡੀਗੜ, 10 ਫਰਵਰੀ 2022 :  ਪੰਜਾਬ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜੂ ਨੇ ਵੀਰਵਾਰ ਨੂੰ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ ਉਨਾਂ ਨੂੰ ਸੀਵਿਜਿਲ ਐਪ ’ਤੇ ਕੁੱਲ 10440 ਸ਼ਿਕਾਇਤਾਂ ਪਾ੍ਰਪਤ ਹੋਈਆਂ, ਜਿਨਾਂ ਵਿੱਚੋਂ 100 ਮਿੰਟਾਂ ਤੋਂ ਵੀ ਘੱਟ ਸਮੇਂ ਵਿੱਚ 7408 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਗਿਆ ਹੈ। ਉਨਾਂ ਕਿਹਾ ਕਿ ਸਾਡੀਆਂ ਟੀਮਾਂ ਨੇ ਔਸਤਨ 49 ਮਿੰਟ 39 ਸੈਕਿੰਡ ਵਿੱਚ ਅਤੇ 92 ਫੀਸਦੀ ਸ਼ੁੱਧਤਾ ਦਰਾਂ ਨਾਲ ਇਨਾਂ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਹੈ।

ਇਸ ਤੋਂ ਇਲਾਵਾ ਡਾ: ਰਾਜੂ ਨੇ ਦੱਸਿਆ ਕਿ ਚੋਣ ਕਮਿਸ਼ਨ ਨੂੰ 498 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨਾਂ ਵਿੱਚੋਂ 448 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ, ਜਦੋਂ ਕਿ 50 ਉੱਤੇ ਕਾਰਵਾਈ ਚੱਲ ਰਹੀ ਹੈ। ਇਸੇ ਤਰਾਂ ਰਾਸ਼ਟਰੀ ਸ਼ਿਕਾਇਤ ਨਿਵਾਰਨ ਪੋਰਟਲ (ਐੱਨ.ਜੀ.ਆਰ.ਐੱਸ.) ’ਤੇ 300 ਸ਼ਿਕਾਇਤਾਂ ਪ੍ਰਾਪਤ ਹੋਈਆਂ , ਜਿਨਾਂ ’ਚੋਂ 278 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ, ਜਦਕਿ 22 ਪ੍ਰਕਿਰਿਆ ਅਧੀਨ ਹਨ।

ਉਨਾਂ ਦੱਸਿਆ ਕਿ ਕਾਲ ਸੈਂਟਰ ਰਾਹੀਂ 2193 ਸ਼ਿਕਾਇਤਾਂ ਪ੍ਰਾਪਤ ਹੋਈਆਂ, ਜਿਨਾਂ ਵਿੱਚੋਂ 2053 ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ, ਜਦੋਂ ਕਿ ਇੱਕ ਵਾਜਿਬ ਨਹੀਂ ਸੀ ਅਤੇ 139 ਪ੍ਰਕਿਰਿਆ ਅਧੀਨ ਹਨ। ਇਸੇ ਤਰਾਂ ਹੋਰ ਸਰੋਤਾਂ ਰਾਹੀਂ 2130 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨਾਂ ਵਿੱਚੋਂ 2119 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ, ਜਦਕਿ 11 ਪ੍ਰਕਿਰਿਆ ਅਧੀਨ ਹਨ।

ਜ਼ਿਕਰਯੋਗ ਹੈ, ਕੋਈ ਵੀ ਨਾਗਰਿਕ ਸੀਵਿਜਿਲ ਮੋਬਾਈਲ ਐਪ ਰਾਹੀਂ ਸ਼ਿਕਾਇਤ ਦਰਜ ਕਰਵਾ ਸਕਦਾ ਹੈ, ਜੋ ਕਿ ਆਟੋ ਲੋਕੇਸ਼ਨ ਡੇਟਾ ਦੇ ਨਾਲ ਲਾਈਵ ਫੋਟੋ/ਵੀਡੀਓ ਦੇ ਨਾਲ ਆਦਰਸ਼ ਚੋਣ ਜ਼ਾਬਤੇ/ਖਰਚ ਦੀ ਉਲੰਘਣਾ ਦਾ ਸਮਾਂ, ਆਧਾਰਤ ਸਬੂਤ ਪ੍ਰਦਾਨ ਕਰਦਾ ਹੈ। ਸ਼ਿਕਾਇਤ ਉਪਰੰਤ ਫਲਾਇੰਗ ਸਕੁਐਡ ਮਾਮਲੇ ਦੀ ਜਾਂਚ ਕਰਦੇ ਹਨ ਅਤੇ ਰਿਟਰਨਿੰਗ ਅਫਸਰ 100 ਮਿੰਟ ਦੇ ਅੰਦਰ ਫੈਸਲਾ ਕਰਨਾ ਯਕੀਨੀ ਬਣਾਉਂਦਾ ਹੈ।

About The Author

Leave a Reply

Your email address will not be published. Required fields are marked *