ਐਸ.ਸੀ., ਓ.ਬੀ.ਸੀ., ਆਰਥਿਕ ਤੌਰ ਤੇ ਕਮਜੋਰ ਵਰਗ ਜਾਂ ਡੀ.ਐਨ.ਟੀ ਲਈ ਹੁਨਰ ਸਿਖਲਾਈ ਦਾ ਮੌਕਾ

0
ਫਾਜ਼ਿਲਕਾ, 28 ਸਤੰਬਰ 2021 : ਸਰਕਾਰ ਵੱਲੋਂ ਐਨੁਸੂਚਿਤ ਜਾਤੀਆਂ, ਹੋਰ ਪਛੜੀਆਂ ਸ਼ੇ੍ਰਣੀਆਂ, ਆਰਥਿਕ ਤੌਰ ਤੇ ਕਮਜੋਰ ਵਰਗਾਂ, ਸੈਨੀਟੇਸ਼ਨ ਵਰਕਰਾਂ ਅਤੇ ਸਥਾਨਕ ਕਾਰੀਗਰਾਂ ਦੀ ਹੁਨਰ ਸਿਖਲਾਈ ਲਈ ਮੁਫਤ ਕੋਰਸ ਦੀ ਸੁਵਿਧਾ ਦਿੱਤੀ ਜਾਣੀ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ। ਉਨਾਂ ਨੇ ਕਿਹਾ ਕਿ ਇਛੁੱਕ ਨੌਜਵਾਨ ਇਹ ਸਿਖਲਾਈ ਲੈਣ ਲਈ ਆਨਲਾਈਨ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦਕਸ਼ਤਾ ਤੇ ਕੁਸ਼ਲਤਾ ਸੰਪੰਨ ਹਿਤਗ੍ਰਹਿ ਯੋਜਨਾ ਦੇ ਤਹਿਤ ਇਹ ਸਿਖਲਾਈ ਦਿੱਤੀ ਜਾਣੀ ਹੈ। ਇਹ ਮੁਫਤ ਸਿਖਲਾਈ ਪ੍ਰਾਪਤ ਕਰਨ ਦੇ ਇੱਛੁਕ ਨੋਜਵਾਨ ਵੈਬਸਾਈਟ pmdaksh.dosje.gov.in  ਤੇ ਜਾਂ ਪੀ.ਐਮ. ਦਕਸ਼ ਮੋਬਾਈਲ ਐਪ ਤੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਏ.ਡੀ.ਸੀ. ਨੇ ਦੱਸਿਆ ਕਿ ਇਸ ਯੌਜਨਾ ਦਾ ਉਦੇਸ਼ ਇਨਾਂ ਵਰਗਾਂ ਦੇ ਲੋਕਾਂ ਨੂੰ ਹੁਨਰ ਸਿਖਲਾਈ ਦੇ ਕੇ ਉਨਾਂ ਨੂੰ ਆਪਣੇ ਕੰਮ ਵਿਚ ਹੋਰ ਮਜਬੂਤ ਕਰਨਾ ਜਾਂ ਹੋਰ ਸੈਕਟਰਾਂ ਵਿਚ ਨੋਕਰੀ ਲਈ ਯੋਗ ਬਣਾਉਣਾ ਹੈ। ਉਨਾਂ ਦੱਸਿਆ ਕਿ ਦਿਹਾਤੀ ਕਾਰੀਗਰ ਜੋ ਐਸ.ਸੀ., ਓ.ਬੀ.ਸੀ., ਆਰਥਿਕ ਤੌਰ ਤੇ ਕਮਜੋਰ ਵਰਗ ਜਾਂ ਡੀ.ਐਨ.ਟੀ ਕਾਰੀਗਰ ਹਨ ਜਾਂ ਸਫਾਈ ਕਰਮਚਾਰੀ ਜਾਂ ਕੂੜਾ ਚੁੱਕਣ ਵਾਲੇ ਜਾਂ ਉਨਾਂ ਤੇ ਨਿਰਭਰ, ਉਨਾਂ ਲਈ 35 ਤੋਂ 60 ਘੰਟਿਆਂ/ 5 ਤੋਂ 35 ਦਿਨਾਂ ਦਾ ਕੋਰਸ ਕਰਵਾਇਆ ਜਾਵੇਗਾ। ਇਸ ਲਈ ਸਿਖਿਆਰਥੀ ਨੂੰ 2500 ਰੁਪਏ ਦਾ ਵਜੀਫਾ ਵੀ ਮਿਲੇਗਾ।
ਇਸੇ ਤਰਾਂ ਇਨਾਂ ਹੀ ਕੈਟਾਗਰੀਆਂ ਦੇ ਅਨਪੜ ਜਾਂ ਘੱਟ ਪੜੇ ਲਿਖੇ ਲੋਕਾਂ ਖਾਸ ਕਰਕੇ ਔਰਤਾ ਨੂੰ ਛੋਟੀ ਮਿਆਦ ਦੇ ਕੋਰਸ ਵੀ ਕਰਵਾਈ ਜਾਣਗੇ ਜਿਸ ਵਿਚ 300 ਘੰਟੇ ਜਾਂ ਤਿੰਨ ਮਹੀਨੇ ਦੀ ਸਿਖਲਾਈ ਦਿੱਤੀ ਜਾਵੇਗੀ। ਇਹ ਕੋਰਸ ਕਰਨ ਵਾਲਿਆਂ ਨੂੰ ਵਜੀਫਾ ਵੀ ਮਿਲੇਗਾ। ਤੀਜੀ ਸ਼ੇ੍ਰਣੀ ਵਿਚ ਪ੍ਰਧਾਨ ਮੰਤਰੀ ਕੋਸ਼ਲ ਵਿਕਾਸ ਯੋਜਨਾ ਤਹਿਤ ਸਿਖਲਾਈ ਲੈ ਚੁੱਕੇ ਇਨਾਂ ਸ੍ਰੇਣੀਆਂ ਦੇ ਨੌਜਵਾਨਾਂ ਨੂੰ ਸਵੈ-ਰੋਜਗਾਰ ਨਾਂਲ ਜੋੜਨ ਲਈ 90 ਘੰਟੇ (15 ਦਿਨਾਂ) ਦਾ ਕੋਰਸ ਵੀ ਉਪਲਬਧ ਹੈ। ਇਸੇ ਤਰਾ ਚੌਥੀ ਸ਼ੇ੍ਰਣੀ ਵਿਚ ਐਸ.ਸੀ. ਓ.ਬੀ. ਸੀ, ਈ.ਬੀ. ਸੀ, ਡੀ.ਐਨ.ਟੀ. ਅਤੇ ਸੈਨੀਟੇਸ਼ਨ ਵਰਕਰ ਨੂੰ ਵਿਸ਼ੇਸ਼ ਹੁਨਰ ਸਿਖਲਾਈ ਦੇਣ ਲਈ 650 ਘੰਟਿਆਂ/7 ਮਹੀਨੇ ਦਾ ਕੋਰਸ ਕਰਵਾਇਆ ਜਾਵੇਗਾ, ਚੁਣੇ ਗਏ ਨੌਜਵਾਨਾਂ ਨੂੰ ਪ੍ਰਤੀ ਮਹੀਨਾ 1500 ਰੁਪਏ ਤੱਕ ਦਾ ਵਜੀਫਾ ਵੀ ਮਿਲੇਗਾ। ਇਹ ਕੋਰਸਾਂ ਦਾ ਲਾਭ ਲੈਣ ਲਈ ਇਛੁੱਕ ਨੌਜਵਾਨ ਪੀ.ਐਮ. ਦਕਸ਼ ਮੋਬਾਈਲ ਐਪ ਜਾਂ ਵੈਬ ਪੋਰਟਲ pmdaksh.dosje.gov.inਤੇ ਆਨਲਾਈਨ ਰਜਿਸਟਰੇਸ਼ਨ ਕਰ ਸਕਦੇ ਹਨ।

About The Author

Leave a Reply

Your email address will not be published. Required fields are marked *

error: Content is protected !!