ਰਿਵਾਇਤੀ ਫਸਲੀ ਚੱਕਰ ਚੋ ਬਾਹਰ ਨਿੱਕਲ ਕੇ ਪਿੰਡ ਰੱਤੋਂ ਦਾ ਕਿਸਾਨ ਬਲਵੀਰ ਸਿੰਘ ਕਰ ਰਿਹੈ ਚੋਖੀ ਕਮਾਈ

0

ਫਤਹਿਗੜ੍ਹ ਸਾਹਿਬ, 20 ਸਤੰਬਰ 2021 : ਪੰਜਾਬ ਸਰਕਾਰ ਖੇਤੀਬਾੜੀ ਵਿੱਚ ਫਸਲੀ ਵਿਭਿੰਨਤਾ ਨੂੰ ਅਪਣਾਉਣ ਤੇ ਜੋਰ ਦੇ ਰਹੀ ਹੈ। ਇਸ ਲਈ ਕਿਸਾਨਾ ਨੂੰ ਕਣਕ/ਝੋਨਾ ਦੇ ਫਸਲੀ ਚੱਕਰ ਚੋ ਬਾਹਰ ਕੱਢ ਕੇ ਬਦਲਵੀਆ ਫਸਲਾਂ ਅਤੇ ਬਾਗਬਾਨੀ ਦੀਆਂ ਫਸਲਾਂ ਵੱਲ ਮੁੜਨ ਲਈ ਪ੍ਰੇਰਿਤ ਕਰ ਰਹੀ ਹੈ। ਇਸ ਕਰਕੇ ਹੀ ਬਾਗਬਾਨੀ,ਫੁੱਲਾ ਅਤੇ ਸਬਜੀ ਦੀਆਂ ਫਸਲਾਂ ਸਥਾਪਿਤ ਕਰਨ ਤੇ ਜ਼ੋਰ ਦੇ ਰਹੀ ਹੈ। ਇਸ ਫਸਲੀ ਵਿਭਿੰਨਤਾ ਲਈ ਹੀ ਸਰਕਾਰ ਨੇ 2005 ਤੋਂ ਨੈਸ਼ਨਲ ਹਾਰਟੀਕਲਚਰ ਮਿਸ਼ਨ (ਐਨ ਐਚ ਐਮ) ਸਕੀਮ ਸੁਰੂ ਕੀਤੀ ਹੈ।

ਇਹ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਹਰਵਿੰਦਰ ਲਾਲ ਨੇ ਦੱਸਿਆ ਕਿ ਇਸੇ ਲੜੀ ਤਹਿਤ  ਬਲਵੀਰ ਸਿੰਘ ਪਿੰਡ ਰੱਤੋਂ (ਰਤਨਗੜ੍ਹ) ਬਲਾਕ ਖਮਾਣੋ ਦਾ ਇੱਕ ਸੂਝਵਾਨ ਅਤੇ ਅਗਾਂਹਵਧੂ ਕਿਸਾਨ ਹੈ, ਜਿਸ ਕੋਲ ਆਪਣੀ 22 ਏਕੜ ਜਮੀਨ ਹੈ। ਜਿਸ ਵਿੱਚ ਉਹ ਪਿਛਲੇ 03 ਸਾਲਾਂ ਤੋਂ ਬਿਨ੍ਹਾਂ ਅੱਗ ਲਗਾਏ ਫਸਲਾਂ ਦੀ ਪੈਦਾਵਾਰ ਕਰਦਾ ਆ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਕਿਸਾਨ ਵੱਲੋਂ ਕਣਕ, ਝੋਨਾ, ਗੰਨਾਂ, ਸੂਰਜਮੁੱਖੀ, ਆਲੂ ਅਤੇ ਮੱਕੀ ਦੀ ਫਸਲ ਦੀ ਮੁੱਖ ਤੌਰ ਤੇ ਖੇਤੀ ਕੀਤੀ ਜਾਂਦੀ ਹੈ। ਇਨ੍ਹਾਂ ਤੋਂ ਇਲਾਵਾ ਘਰੇਲੂ ਦਾਲਾਂ ਜਿਵੇਂ ਮੂੰਗੀ, ਮਾਂਹ, ਮਸਰੀ ਅਤੇ ਛੋਲੇ ਆਦਿ ਦੀ ਪੈਦਾਵਾਰ ਵੀ ਕਰਦਾ ਹੈ।

ਉਨ੍ਹਾਂ ਦੱਸਿਆ ਕਿ  ਬਲਵੀਰ ਸਿੰਘ ਨੇ ਸਾਲ 2010 ਵਿੱਚ 01 ਏਕੜ ਵਿੱਚ ਅੰਬ ਦਾ ਬਾਗ ਲਗਾਇਆ ਅਤੇ ਸਾਲ 2017 ਵਿੱਚ 03 ਏਕੜ ਝੋਨੇ ਦੀ ਸਿੱਧੀ ਬਿਜਾਈ ਅਤੇ 2 ਏਕੜ ਕੇਲੇ ਦੀ ਖੇਤੀ ਸੁਰੂ ਕੀਤੀ ਉਸ ਤੋ ਬਆਦ ਖੇਤੀਬਾੜੀ ਅਫਸਰ ਖਮਾਣੋ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਫਤਹਿਗੜ੍ਹ ਸਾਹਿਬ, ਆਤਮਾ ਸਕੀਮ, ਬਾਗਬਾਨੀ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਨਾਲ ਸੰਪਰਕ ਕੀਤਾ ਅਤੇ ਫਿਰ ਇਸ ਕਿਸਾਨ ਨੇ ਘੱਟ ਕੀਮਤ ਵਾਲੀਆਂ ਫਸਲਾਂ ਉਗਾਉਣੀਆ ਸ਼ੁਰੂ ਕਰ ਦਿੱਤੀਆਂ।ਜਿਸ ਵਿੱਚ ਦੂਜੀਆ ਫਸਲਾਂ ਨਾਲੋ ਵੱਧ ਕਮਾਈ ਹੋਈ ਹੈ।

ਇਸ ਤੋ ਬਆਦ ਬਲਵੀਰ ਸਿੰਘ ਰੱਤੋ ਨੇ ਸਾਲ 2019 ਵਿੱਚ ਆਤਮਾ ਸਕੀਮ  ਅਧੀਨ 01 ਏਕੜ ਨਰਮੇ ਦਾ ਪ੍ਰਰਦਰਸ਼ਨੀ ਪਲਾਟ ਬਿਜਾਵਾਇਆ ਜਿਸ ਤੋਂ ਇਨ੍ਹਾਂ ਨੂੰ ਵਧੀਆ ਆਮਦਨ ਹੋਈ। ਸਾਲ 2019 ਵਿੱਚ 2 ਏਕੜ ਕੇਲਿਆ ਦੀ ਅਮਦਨ ਤੋ ਲਾਭ ਨੂੰ ਧਿਆਨ ਵਿੱਚ ਰੱਖਦੇ ਹੋਏ ਖੇਤੀ ਨੂੰ ਹੋਰ ਵਧਾ ਕੇ 6 ਏਕੜ ਵਿੱਚ ਸੁਰੂ ਕਰ ਦਿੱਤੀ ਹੈ, ਹੁਣ ਇਸ ਕਿਸਾਨ ਨੇ ਫੁੱਲਾ ਦੀ ਖੇਤੀ ਵੀ ਸ਼ੁਰੂ ਕਰ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਇਸ ਕਿਸਾਨ ਨੇ 2.5 ਏਕੜ ਲੱਡੂ ਗੈਦਾ ਦੇ ਫੁੱਲਾਂ ਦੀ ਖੇਤੀ ਵੀ ਸ਼ੁਰੂ ਕਰ ਦਿੱਤੀ ਹੈ ਅਤੇ ਇਹਨਾ ਵੱਲੋ 6 ਏਕੜ ਜੋ ਕੇਲਾ ਲਗਾਇਆ ਗਿਆ ਸੀ ਉਸ ਵਿੱਚ 2 ਏਕੜ ਕੇਲਿਆਂ ਵਿੱਚ ਫੁੱਲ ਗੋਭੀ ਦੀ ਖੇਤੀ ਕਰਕੇ ਵੱਧ ਲਾਭ ਕਮਾਇਆ ਹੈ। ਸਾਲ 2021 ਦੌਰਾਨ ਆਤਮਾ ਸਕੀਮ ਅਧੀਨ ਇਸ ਕਿਸਾਨ ਦੇ ਖੇਤ ਵਿੱਚ ਨਰਮੇ ਦੀ ਕਾਸ਼ਤ ਸਬੰਧੀ ਫਾਰਮ ਸਕੂਲ ਖੋਲ੍ਹਿਆ ਗਿਆ ਹੈ।

ਸ੍ਰੀ ਬਲਵੀਰ ਸਿੰਘ ਜੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਤਹਿਗੜ੍ਹ ਸਾਹਿਬ ਦੀ (ਆਤਮਾ ਸਕੀਮ) ਅਧੀਨ ਕਿਸਾਨ ਮਿੱਤਰ ਵਜੋ ਵੀ ਚੁਣੇ ਹੋਏ ਹਨ ਅਤੇ ਇਹ ਵਿਭਾਗ ਦੇ ਕੈਂਪਾ ਅਤੇ ਹੋਰ ਪ੍ਰੋਗਰਾਮਾਂ ਵਿੱਚ ਅੱਗੇ ਹੋ ਕੇ ਭਾਗ ਲੈਦੇ ਹਨ। ਇਹ ਅਗਾਹਵਧੂ ਕਿਸਾਨ ਇਲਾਕੇ ਦੇ ਹੋਰਾਂ ਕਿਸਾਨਾਂ ਨੂੰ ਸੇਧ ਦੇਣ ਦਾ ਕੰਮ ਕਰ ਰਿਹਾ ਹੈ।

About The Author

Leave a Reply

Your email address will not be published. Required fields are marked *

error: Content is protected !!