ਫਾਜਿ਼ਲਕਾ ਦੇ ਖਿਡਾਰੀਆਂ ਨੇ ਗੋਆਂ ਵਿਚ ਜਿੱਤੇ ਮੈਡਲ
ਫਾਜਿ਼ਲਕਾ, 13 ਸਤੰਬਰ 2021 : ਗੋਆ ਵਿਖੇ ਹੋਈ ਸੀਨੀਅਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਜਿ਼ਲ੍ਹਾ ਫਾਜ਼ਿਲਕਾ ਦੇ ਖਿਡਾਰੀਆਂ ਨੇ ਮੈਡਲ ਹਾਸਲ ਕਰਕੇ ਆਪਣੇ ਜਿ਼ਲ੍ਹੇ ਦਾ ਮਾਣ ਵਧਾਇਆ ਹੈ।ਖੇਡ ਵਿਭਾਗ ਫਾਜ਼ਿਲਕਾ ਅਧੀਨ ਕੰਮ ਕਰਦੇ ਸ਼੍ਰੀ ਬਲਰਾਜ ਸਿੰਘ ਕਿੱਕ ਬਾਕਸਿੰਗ ਕੋਚ ਨੇ ਦੱਸਿਆ ਕਿ ਗੋਆ ਵਿਖੇ ਕਰਵਾਈ ਗਈ ਸੀਨੀਅਰ ਨੈਸ਼ਨਲ ਕਿੱਕਬਾਕਸਿੰਗ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਦੇ ਖਿਡਾਰੀਆਂ ਨੇ ਗੋਲਡ ਸਿਲਵਰ ਅਤੇ ਬਰਾਉਂਜ ਮੈਡਲ ਪ੍ਰਾਪਤ ਕੀਤੇ ਹਨ।
ਜਿਨ੍ਹਾਂ ਵਿੱਚ ਪ੍ਰਿਅੰਕਾ ਨੇ ਇੱਕ ਗੋਲਡ, ਸਾਹਿਲਪ੍ਰੀਤ ਸਿੰਘ ਨੇ ਇੱਕ ਸਿਲਵਰ, ਰਾਜੂ ਰਾਣੀ ਨੇ ਦੋ ਬਰੌਂਜ ਅਤੇ ਜੋਤੀ ਸ਼ਰਮਾਂ ਨੇ ਦੋ ਬਰੌਂਜ ਮੈਡਲ ਪ੍ਰਾਪਤ ਕਰਕੇ ਆਪਣੇ ਰਾਜ ਅਤੇ ਜਿ਼਼ਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ।ਖਿਡਾਰੀਆਂ ਦੇ ਮੈਡਲ ਪ੍ਰਾਪਤ ਕਰਕੇ ਵਾਪਿਸ ਪਰਤਣ ਮੌਕੇ ਉਨ੍ਹਾਂ ਦੀ ਇਸ ਪ੍ਰਾਪਤੀ ਤੇ ਖੇਡ ਵਿਭਾਗ ਫਾਜਿ਼਼ਲਕਾ ਵੱਲੋਂ ਸਮੂਹ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਨੂੰ ਮੁਬਾਰਕ ਦਿੱਤੀ ਗਈ ਅਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਖੇਡਾਂ ਦੇ ਖੇਤਰ ਵਿੱਚ ਜਿ਼ਲ੍ਹੇ ਦਾ ਮਾਣ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਮੈਡਲ ਪ੍ਰਾਪਤ ਕਰਨ ਵਾਲੇ ਖਿਡਾਰੀ, ਉਨ੍ਹਾਂ ਦੇ ਕੋਚ ਅਤੇ ਦਫਤਰ ਦੇ ਸਟਾਫ ਮੈਂਬਰ ਹਾਜ਼ਰ ਸਨ।