ਫਾਜ਼ਿਲਕਾ ਦੇ ਵਿਧਾਇਕ ਨੇ ਤਰਨਤਾਰਨ ਜ਼ਿਮਨੀ ਚੋਣ ਦੇ ਮੱਦੇਨਜਰ ‘ਆਪ’ ਦੇ ਉਮੀਦਵਾਰ ਹਰਮੀਤ ਸੰਧੂ ਦੇ ਹੱਕ ਚ ਤੀਜੇ ਦਿਨ ਵੀ ਚੋਣ ਪ੍ਰਚਾਰ ਜਾਰੀ
(Rajinder Kumar) ਫਾਜ਼ਿਲਕਾ, 31 ਅਕਤੂਬਰ 2025: ਫਾਜ਼ਿਲਕਾ ਦੇ ਵਿਧਾਇਕ ਸ੍ਰੀ ਨਰਿੰਦਰਪਾਲ ਸਿੰਘ ਸਵਨਾ ਨੇ ਤਰਨਤਾਰਨ ਜਿਮਨੀ ਚੋਣ ਦੇ ਮਦੇਨਜਰ ਆਪ ਦੇ ਉਮੀਦਵਾਰ ਹਰਮੀਤ ਸੰਧੂ ਦੇ ਹੱਕ ਵਿੱਚ ਤੀਜੇ ਦਿਨ ਵੀ ਚੋਣ ਪ੍ਰਚਾਰ ਕੀਤਾ। ਉਨ੍ਹਾਂ ਲੋਕਾਂ ਨੁੰ ਪਾਰਟੀ ਵੱਲੋਂ ਹੁਣ ਤੱਕ ਕੀਤੇ ਗਏ ਵਿਕਾਸ ਕਾਰਜਾਂ ਨੂੰ ਲੈ ਕੇ ਉਮੀਦਵਾਰ *ਤੇ ਆਪਣਾ ਭਰੋਸਾ ਜਤਾਉਣ ਲਈ ਕਿਹਾ। ਇਸ ਦੌਰਾਨ ਪਿੰਡ ਬਹਿਲਾ ਵਿਖੇ ਜਾ ਕੇ ਡੋਰ ਟੂ ਡੋਰ ਪ੍ਰਚਾਰ ਕੀਤਾ।
ਵਿਧਾਇਕ ਸ੍ਰੀ ਸਵਨਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਕੌਮੀ ਕਨਵੀਨਰ ਕੇਜਰੀਵਾਲ ਸੂਬੇ ਨੂੰ ਰੰਗਲਾ ਸੂਬਾ ਬਣਾਉਣ ਦੇ ਉਦੇਸ਼ ਦੀ ਪੂਰਤੀ ਵੱਲ ਲਗਾਤਾਰ ਵੱਧ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਮੁੱਖ ਆਗੂਆਂ ਨੇ ਜੋ ਜੋ ਵੀ ਵਾਅਦੇ ਲੋਕਾਂ ਨਾਲ ਕੀਤੇ ਸੀ ਉਸ ਤੋਂ ਵੱਧ ਪੂਰੇ ਕੀਤੇ ਗਏ ਹਨ। ਸੂਬੇ ਅੰਦਰ ਨਸ਼ੇ ਨੂੰ ਖਤਮ ਕਰਨ, ਸਿਖਿਆ ਕ੍ਰਾਂਤੀ, ਸਿਹਤ ਕ੍ਰਾਂਤੀ, ਰੋਜਗਾਰ ਦੇ ਅਵਸਰ ਅਤੇ 600 ਯੁਨਿਟ ਮੁਫਤ ਬਿਜਲੀ ਦੀ ਸਹੂਲਤ, ਔਰਤਾਂ ਲਈ ਮੁਫਤ ਬਸ ਸਫਰ ਆਦਿ ਅਨੇਕਾ ਗਾਰੰਟੀਆਂ ਪੂਰੀਆਂ ਕੀਤੀਆਂ।
ਉਨ੍ਹਾਂ ਲੋਕਾਂ ਕੋਲ ਜਾ ਜਾ ਕੇ ਆਪ ਉਮੀਦਵਾਰ ਨੂੰ ਚੋਣਾ ਵਿਚ ਜਿਤਾਉਣ ਦੀ ਅਪੀਲ ਕੀਤੀ ਅਤੇ ਭਰੋਸਾ ਦਵਾਇਆ ਕਿ ਚੋਣ ਜਿੱਤਣ ਮਗਰੋਂ ਲੋਕਾਂ ਦਾ ਵਿਕਾਸ ਹੋਵੇਗਾ ਤੇ ਹਲਕੇ ਦੀ ਨੁਹਾਰ ਬਦਲ ਦਿੱਤੀ ਜਾਵੇਗੀ।
