ਕੁਦਰਤੀ ਆਫ਼ਤਾਂ ਅਤੇ ਮੌਸਮ ਦੀ ਤਾਜ਼ਾ ਜਾਣਕਾਰੀ ਲੈਣ ਲਈ ‘ਸਚੇਤ ਐਪ’ ਦੀ ਵਰਤੋਂ ਕਰੋ-ਡਿਪਟੀ ਕਮਿਸ਼ਨਰ

0

(Krishna Raja) ਮਾਨਸਾ, 27 ਜੂਨ 2025: ਕੁਦਰਤੀ ਆਫ਼ਤਾਂ ਨਾਲ ਨਜਿੱਠਣ ਲਈ ਹਰ ਵਿਅਕਤੀ ਦਾ ਚੌਕਸ ਅਤੇ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ, ਇਸ ਮੰਤਵ ਨੂੰ ਲੈ ਕੇ ਕੌਮੀ ਆਫ਼ਤ ਮੈਨੇਜ਼ਮੈਂਟ ਅਥਾਰਟੀ ਦੁਆਰਾ ਤਿਆਰ ਕੀਤੇ ‘ਸਚੇਤ’ ਐਪ ਰਾਹੀਂ ਕੁਦਰਤੀ ਆਫ਼ਤਾਂ ਅਤੇ ਮੌਸਮ ਬਾਰੇ ਤਾਜ਼ਾ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ |

ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰ. ਕੁਲਵੰਤ ਸਿੰਘ, ਆਈ.ਏ.ਐਸ. ਨੇ ਦੱਸਿਆ ਕਿ ਹੜ੍ਹ, ਚਕਰਵਾਤ, ਸੁਨਾਮੀ, ਜੰਗਲਾਂ ‘ਚ ਅੱਗ, ਬਰਫ ਦਾ ਖਿਸਕਣਾ, ਹਨ੍ਹੇਰੀ, ਤੂਫਾਨ ਅਤੇ ਬਿਜਲੀ ਡਿੱਗਣ ਜਿਹੀਆਂ ਆਫ਼ਤਾਂ ਤੋਂ ਪਹਿਲਾਂ ‘ਸਚੇਤ’ (SACHET) ਐਪ ਤੁਹਾਨੂੰ ਸੂਚਿਤ ਕਰ ਦਵੇਗਾ | ਉਨ੍ਹਾਂ ਦੱਸਿਆ ਕਿ ਇਹ ਐਪ ਖੇਤਰੀ ਭਾਸ਼ਾਵਾਂ ‘ਚ ਵੀ ਜਾਣਕਾਰੀ ਪ੍ਰਦਾਨ ਕਰਦਾ ਹੈ |

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੌਸਮ ਵਿਭਾਗ ਦੇ ਸਾਰੇ ਅਪਡੇਟ ਇਸ ਐਪਲੀਕੇਸ਼ਨ ‘ਚ ਵੇਖੇ ਜਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਇਸ ਐਪ ‘ਤੇ ਯੂਜ਼ਰ ਨੂੰ ਮੌਸਮ ਦੀ ਮੌਜੂਦਾ ਸਥਿਤੀ ਮੁਤਾਬਕ ਅਲਰਟ ਮਿਲਦਾ ਹੈ | ਇਹ ਐਪ ਤੁਹਾਡੇ ਜ਼ਿਲ੍ਹੇ ‘ਚ ਆਉਣ ਵਾਲੀਆਂ ਕੁਦਰਤੀ ਆਫ਼ਤਾਂ ਬਾਰੇ ਯੂਜ਼ਰ ਨੂੰ ਸੂਚਿਤ ਕਰਦਾ ਹੈ | ਇਸ ਐਪ ਨੂੰ ਮੋਬਾਇਲ ‘ਤੇ ਪਲੇਅਸਟੋਰ ਰਾਹੀਂ ਆਸਾਨੀ ਨਾਲ ਡਾਊਨਲੋਡ ਕੀਤਾ ਜਾ ਸਕਦਾ ਹੈ |

About The Author

Leave a Reply

Your email address will not be published. Required fields are marked *