ਸਕੂਲਾਂ ਦੇ ਬੱਚੇ ਸੀ.ਐਮ. ਦੀ ਯੋਗਸ਼ਾਲਾ ਦਾ ਵੱਧ ਚੜ੍ਹ ਕੇ ਉਠਾ ਰਹੇ ਹਨ ਲਾਭ

– ਬੈਗ ਮੁਕਤ ਮੁਹਿੰਮ ਤਹਿਤ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਕਰਵਾਇਆ ਜਾ ਰਿਹੈ ਯੋਗਾ
ਫਾਜ਼ਿਲਕਾ, 25 ਜਨਵਰੀ 2025: ਫਾਜ਼ਿਲਕਾ ਜ਼ਿਲ੍ਹੇ ਅੰਦਰ ਬੈਗ ਮੁਕਤ ਪ੍ਰੋਗਰਾਮ ਨੂੰ ਸਕੂਲਾਂ ਅੰਦਰ ਸਫਲਤਾਪੂਰਵਕ ਚਲਾਇਆ ਜਾ ਰਿਹਾ ਹੈ ਜਿਸ ਵਿਚ ਵਿਦਿਆਰਥੀਆਂ ਵੱਲੋਂ ਸਕੂਲਾਂ ਅੰਦਰ ਕਰਵਾਈਆਂ ਜਾ ਰਹੀਆਂ ਵੱਖ-ਵੱਖ ਗਤੀਵਿਧੀਆਂ ਵਿਚ ਕਾਫੀ ਉਤਸੁਕਤਾ ਨਾਲ ਭਾਗ ਲਿਆ ਜਾ ਰਿਹਾ ਹੈ। ਹਰ ਮਹੀਨੇ ਦੇ ਅਖੀਰਲੇ ਸ਼ਨੀਵਾਰ ਨੂੰ ਸਕੂਲ ਦੇ ਬੱਚੇ ਬੈਗ ਨਾ ਲਿਆ ਕੇ ਮਨੋਰੰਜਨ ਦੀਆਂ ਗਤੀਵਿਧੀਆਂ ਕਰਦੇ ਹਨ ।
ਸੀ.ਐਮ. ਦੀ ਯੋਗਸ਼ਾਲਾ ਦੇ ਨੋਡਲ ਅਫਸਰ–ਕਮ-ਐਸ.ਡੀ.ਐਮ. ਕ੍ਰਿਸ਼ਨ ਪਾਲ ਰਾਜਪੁਤ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸਕੂਲਾਂ ਅੰਦਰ ਯੋਗਾ ਗਤੀਵਿਧੀ ਨੂੰ ਪੂਰੇ ਜੋਰਾ ਸ਼ੋਰਾਂ ਨਾਲ ਚਲਾਇਆ ਜਾ ਰਿਹਾ ਹੈ। ਅਜ ਦੇ ਤਕਨੀਕੀ ਤੇ ਤੇਜ਼ ਯੁੱਗ ਵਿਚ ਹਰ ਕੋਈ ਕੰਪਿਉਟਰ ਤੇ ਮੋਬਾਈਲ ਨਾਲ ਜੁੜਿਆ ਰਹਿੰਦਾ ਹੈ ਜਿਸ ਨਾਲ ਸ਼ਰੀਰਕ, ਦਿਮਾਗੀ ਅਤੇ ਮਾਨਸਿਕ ਸ਼ਕਤੀ ਕਮਜ਼ੋਰ ਹੋ ਰਹੀ ਹੈ ਤੇ ਇਹ ਸਿਰਫ ਯੋਗਾ ਨਾਲ ਹੀ ਪੂਰੀ ਕੀਤੀ ਜਾ ਸਕਦੀ ਹੈ।
ਜ਼ਿਲ੍ਹਾ ਕੋਆਰਡੀਨੇਟਰ ਸੀ.ਐਮ. ਦੀ ਯੋਗਸ਼ਾਲਾ ਰਾਧੇ ਸ਼ਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਚਿਆਂ ਨੂੰ ਸਕੂਲਾਂ ਵਿਚ ਦੌਸਤਾਨਾ ਮਾਹੌਲ ਅਤੇ ਖੁਸ਼ੀਆ ਭਰਿਆ ਵਾਤਾਵਰਣ ਪ੍ਰਦਾਨ ਕਰਨ ਲਈ ਉਪਰਾਲਾ ਕੀਤਾ ਗਿਆ ਹੈ। ਇਸ ਬੈਗ ਮੁਕਤ ਮੁਹਿੰਮ ਨੂੰ ਉਲੀਕਣ ਨਾਲ ਦੋ ਕਾਰਜ ਪੂਰੇ ਹੋ ਰਹੇ ਹਨ ਜਿਥੇ ਬਚਿਆਂ ਨੂੰ ਚਿੰਤਾਮੁਕਤ ਤੇ ਸਿਹਤਮੰਦ ਰੱਖਣ ਲਈ ਯੋਗਾ ਸਿਖਇਆ ਜਾ ਰਿਹਾ ਹੈ ਉਥੇ ਸੀ.ਐਮ. ਦੀ ਯੋਗਸਾਲਾ ਮੁਹਿੰਮ ਨੂੰ ਵੀ ਹੁੰਗਾਰਾ ਮਿਲ ਰਿਹਾ ਹੈ।
ਉਨ੍ਹਾਂ ਕਿਹਾ ਕਿ ਯੋਗ ਗਤੀਵਿਧੀਆਂ ਨਾਲ ਜਿਥੇ ਬੱਚੇ ਸਿਹਤ ਪੱਖੋਂ ਤੰਦਰੁਸਤ ਹੁੰਦੇ ਹਨ ਉਥੇ ਸ਼ਰੀਰਕ ਅਤੇ ਮਾਨਸਿਕ ਪੱਖੋਂ ਵੀ ਮਜ਼ਬੂਤ ਬਣਦੇ ਹਨ । ਉਨ੍ਹਾਂ ਕਿਹਾ ਕਿ ਮਾਸਟਰ ਟ੍ਰੇਨਰਾਂ ਦੀ ਅਗਵਾਈ ਹੇਠ ਯੋਗ ਆਸਨ ਕਰਕੇ ਬੱਚੇ ਜਿੱਥੇ ਆਪਣੇ ਆਪ ਨੂੰ ਸਹਿਜ ਮਹਿਸੂਸ ਕਰਦੇ ਹਨ ਉਥੇ ਬਚੇ ਵੀ ਇਸ ਗਤੀਵਿਧੀ ਵਿਚ ਵੱਧ ਚੜ ਕੇ ਹਿਸਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਯੋਗਾ ਬਚਿਆਂ ਨੂੰ ਤਣਾਅ ਤੋਂ ਦੂਰ ਕਰਦਾ ਹੈ । ਉਨ੍ਹਾਂ ਕਿਹਾ ਕਿ ਯੋਗਾ ਕਰਨ ਨਾਲ ਜਿਥੇ ਇਕਾਗਰਤਾ ਵੱਧਦੀ ਹੈ ਤੇ ਮਨ ਭਟਕਦਾ ਨਹੀਂ, ਉਥੇ ਯੋਗਾ ਵਾਲੇ ਬਚਿਆਂ ਦੀ ਹੋਰਨਾ ਤੋਂ ਵਧੇਰੇ ਯਾਦਸ਼ਕਤੀ ਜਿਆਦਾ ਹੁੰਦੀ ਹੈ।
ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਸਰਕਾਰੀ ਪ੍ਰਾਇਮਰੀ ਸਕੂਲ ਗਿੱਦੜਾਂਵਾਲੀ, ਖੈਰਪੁਰ, ਸੀਤੋਗੁੰਨੋ, ਖੁਈਆ ਸਰਵਰ, ਢਾਣੀ ਕੋਟੂਰਾਮ ਸਜਰਾਣਾ, ਸਾਸਤਰੀ ਚੌਂਕ ਫਾਜ਼ਿਲਕਾ, ਸਰਕਾਰੀ ਪ੍ਰਾਇਮਰੀ ਸਕੂਲ ਨੰਬਰ-2 ਫਾਜ਼ਿਲਕਾ, ਝੁੱਗੇ ਜਵਾਹਰ ਕੇ ਜਲਾਲਾਬਾਦ, ਜੰਡਵਾਲਾ ਭੀਮੇਸ਼ਾਹ (ਅਰਨੀਵਾਲਾ), ਏਕਤਾ ਕਾਲੋਨੀ ਅਬੋਹਰ, ਸਰਕਾਰੀ ਪ੍ਰਾਇਮਰੀ ਸਕੂਲ ਨੰਬਰ-1 ਅਬੋਹਰ, ਅਜੀਮਗੜ੍ਹ ਅਬੋਹਰ-2 ਆਦਿ ਸਕੂਲਾਂ ਵਿਖੇ ਸਕੂਲੀ ਸਟਾਫ ਤੇ ਬੱਚਿਆਂ ਨੂੰ ਯੋਗ ਆਸਨ ਕਰਵਾਇਆ ਗਿਆ ਤੇ ਯੋਗ ਦੇ ਫਾਇਦਿਆਂ ਬਾਰੇ ਵੀ ਜਾਗਰੂਕ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਯੋਗਾ ਸਿਖਣ ਦੇ ਚਾਹਵਾਨਾ ਲਈ ਪੰਜਾਬ ਸਰਕਾਰ ਨੇ ਹੈਲਪਲਾਈਨ ਨੰਬਰ 76694-00500 ਸਥਾਪਿਤ ਕੀਤਾ ਹੈ, ਜਿਸ ਤੇ ਮੁਫਤ ਯੋਗ ਕਲਾਸਾਂ ਆਪਣੇ ਮੁਹੱਲੇ ਵਿੱਚ ਲਗਾਉਣ ਲਈ ਲੋਕ ਮਿਸ ਕਾਲ ਕਰ ਸਕਦੇ ਹਨ। ਇਸ ਤੋਂ ਇਲਾਵਾ cmdiyogsala.punjab.gov.in ਤੇ ਵੀ ਪੰਜੀਕਰਨ ਕੀਤਾ ਜਾ ਸਕਦਾ ਹੈ। ਜੇਕਰ 25 ਲੋਕਾਂ ਦਾ ਸਮੂਹ ਹੋਵੇ ਤਾਂ ਉਹ ਆਪਣੇ ਮੁਹੱਲੇ ਜਾਂ ਕਿਸੇ ਵੀ ਕਾਲੋਨੀ ਵਿੱਚ ਯੋਗ ਕਰਨ ਦੇ ਲਈ ਮੁਫਤ ਯੋਗ ਕਲਾਸਾਂ ਲੈਣ ਲਈ ਫੋਨ ਨੰਬਰ ਤੇ ਮਿਸ ਕਾਲ ਦੇ ਸਕਦੇ ਹਨ।