ਦੀਵਾਲੀ ਵਿਦ ਮਾਈ ਭਾਰਤ ਮੁਹਿੰਮ ਤਹਿਤ ਕੱਢੀ ਜਾਗਰੂਕਤਾ ਰੈਲੀ

0

ਪਟਿਆਲਾ, 30 ਅਕਤੂਬਰ 2024 : ਇਸ ਦੀਵਾਲੀ ਤੇ ਮਾਈ ਭਾਰਤ ਪੋਰਟਲ ਦੀ ਪਹਿਲੀ ਵਰ੍ਹੇਗੰਢ ਮੌਕੇ ਤੇ ਭਾਰਤ ਸਰਕਾਰ ਦੇ ਯੁਵਾ ਅਤੇ ਖੇਡ ਮੰਤਰਾਲੇ ਦੁਆਰਾ ਮੇਰਾ ਭਾਰਤ ਦੇ ਥੀਮ ਹੇਠ ਤਿੰਨ ਦਿਨਾ ਮੈਗਾ ਇਵੈਂਟਸ ਦੇ ਆਯੋਜਨ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ, ਪੁਰਾਣੀ ਪੁਲਿਸ ਲਾਈਨ ਪਟਿਆਲਾ ਦੇ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ , ਯੁਵਕ ਸੇਵਾਵਾਂ ਦੇ ਸਹਾਇਕ ਡਾਇਰੈਕਟਰ ਡਾ. ਦਿਲਵਰ ਸਿੰਘ ,ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਲੈਕਚਰਾਰ ਸ਼੍ਰੀਮਤੀ ਰਾਜਿੰਦਰ ਕੌਰ ਅਤੇ ਜ਼ਿਲ੍ਹਾ ਯੁਵਾ ਅਧਿਕਾਰੀ ਵੀਰ ਦੀਪ ਕੌਰ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਵਲੰਟੀਅਰਜ਼ ਨੇ ਇਸ ਮੁਹਿੰਮ ਤਹਿਤ ਪ੍ਰਦੂਸ਼ਣ ਰਹਿਤ ਅਤੇ ਹਰੀ ਦੀਵਾਲੀ ਮਨਾਉਣ ਲਈ ਸਮਾਣੀਆ ਮਾਰਕਿਟ ਵਿੱਚ ਲੋਕਾਂ ਨੂੰ ਜਾਗਰੂਕ ਕੀਤਾ। ਸਕੂਲ ਦੇ 50 ਤੋਂ ਵੱਧ ਵਲੰਟੀਅਰਜ਼ ਨੇ ਬਜ਼ਾਰਾਂ ਦੀ ਸਫ਼ਾਈ ਅਤੇ ਟਰੈਫ਼ਿਕ ਪ੍ਰਬੰਧਨ ਪ੍ਰਤੀ ਵੀ ਲੋਕਾਂ ਨੂੰ ਜਾਗਰੂਕ ਕੀਤਾ।

ਇਸ ਮੌਕੇ ਵਲੰਟੀਅਰਜ਼ ਨੂੰ ਸੰਬੋਧਨ ਕਰਦਿਆਂ ਪ੍ਰਿੰਸੀਪਲ ਸ਼੍ਰੀਮਤੀ ਮਨਦੀਪ ਕੌਰ ਨੇਨ ਵਲੰਟੀਅਰਜ਼ ਨੂੰ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਅਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ। ਡਾਕਟਰ ਦਿਲਵਰ ਸਿੰਘ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਪਟਿਆਲਾ ਨੇ ਵਿਦਿਆਰਥੀਆਂ ਨੂੰ ਹਰਿ ਦੀਵਾਲੀ ਮਨਾਉਣ ਦੇ ਮੰਤਵ ਨੂੰ ਘਰ ਘਰ ਲੈ ਕੇ ਜਾਣ ਹਿਤ ਉਤਸਾਹਿਤ ਕੀਤਾ। ਨਹਿਰੂ ਯੁਵਾ ਕੇਂਦਰ ਪਟਿਆਲਾ ਦੇ ਜ਼ਿਲ੍ਹਾ ਯੂਥ ਅਫ਼ਸਰ ਵੀਰ ਦੀਪ ਕੌਰ ਨੇ ਵਲੰਟੀਅਰਜ਼ ਨੂੰ ਭਾਰਤ ਸਰਕਾਰ ਵੱਲੋਂ ਮਨਾਈ ਜਾਣ ਵਾਲੀ ਹਰੀ ਦੀਵਾਲੀ ਅਤੇ ਮਾਈ ਭਾਰਤ ਪੋਰਟਲ ਹਿਤ ਜਾਗਰੂਕ ਕੀਤਾ। ਇਸ ਮੌਕੇ ਨਹਿਰੂ ਯੁਵਾ ਕੇਂਦਰ ਪਟਿਆਲਾ ਦੇ ਵਲੰਟੀਅਰਜ਼ ਮਲਕੀਤ ਸਿੰਘ ਰਣਬੀਰ ਕੌਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੋਸ਼ਲ ਵਰਕ ਵਿਭਾਗ ਦੇ ਮਨੀਸ਼ ਕੁਮਾਰ, ਹਰਮਨ ਕੌਰ ਅਤੇ ਮੰਡੀਸਾ ਜਖਾਲੀ ਅਤੇ ਸਕੂਲ ਦਾ ਸਮੂਹ ਸਟਾਫ਼ ਹਾਜ਼ਰ ਰਿਹਾ।

About The Author

Leave a Reply

Your email address will not be published. Required fields are marked *

You may have missed