ਖੇਡਾਂ ਵਤਨ ਪੰਜਾਬ ਦੀਆਂ-2024 ਦੇ ਬਲਾਕ ਪੱਧਰੀ ਟੂਰਨਾਮੈਂਟ ਵਿੱਚ ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ.) ਨੇ ਜਿੱਤੇ ਦੋ ਗੋਲਡ ਮੈਡਲ
ਪਟਿਆਲਾ, 2 ਸਤੰਬਰ 2024 : ਪੰਜਾਬ ਸਰਕਾਰ ਦੁਆਰਾ ਸੂਬਾ ਵਾਸੀਆਂ ਨੂੰ ਖੇਡਾਂ ਨਾਲ ਜੋੜਨ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਖੇਡਾਂ ਵਤਨ ਪੰਜਾਬ ਦੀਆਂ-2024 ਕਰਵਾਈਆਂ ਜਾ ਰਹੀਆਂ ਹਨ। ਇਹਨਾਂ ਖੇਡਾਂ ਪ੍ਰਤੀ ਲੋਕਾਂ ਵਿੱਚ ਕਾਫੀ ਰੁਝਾਨ ਪਾਈਆ ਜਾ ਰਿਹਾ ਹੈ। ਇਹਨਾਂ ਖੇਡਾਂ ਵਿੱਚ ਵੱਖ-ਵੱਖ ਉਮਰ ਵਰਗ ਵਿੱਚ ਵੱਡੀ ਗਿਣਤੀ ਵਿੱਚ ਖਿਡਾਰੀ ਭਾਗ ਲੈ ਰਹੇ ਹਨ। ਖੇਡਾਂ ਵਤਨ ਪੰਜਾਬ ਦੀਆਂ-2024 ਦੀਆਂ ਪਟਿਆਲਾ ਸ਼ਹਿਰੀ ਦੀਆਂ ਬਲਾਕ ਪੱਧਰੀ ਖੇਡਾਂ ਪੋਲੋ ਗਰਾਊਂਡ ਪਟਿਆਲਾ ਵਿਖੇ ਕਰਵਾਈਆ ਜਾ ਰਹੀਆਂ ਹਨ। ਬਹੁਤ ਗਿਣਤੀ ਵਿੱਚ ਸਰਕਾਰੀ ਸਕੂਲਾਂ ਦੇ ਅਧਿਆਪਕ ਵੀ ਇਹਨਾਂ ਖੇਡਾਂ ਵਿੱਚ ਭਾਗ ਲੈ ਰਹੇ ਹਨ। ਸ੍ਰੀਮਤੀ ਮਮਤਾ ਰਾਣੀ ਜੀ ਜੋ ਕਿ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਪਟਿਆਲਾ ਵਿਖੇ ਬਤੌਰ ਪੀ.ਟੀ.ਆਈ. ਸੇਵਾ ਨਿਭਾ ਰਹੇ ਹਨ, ਉਹਨਾਂ ਨੇ ਵੀ ਇਸ ਟੂਰਨਾਮੈਂਟ ਵਿੱਚ ਭਾਗ ਲਿਆ।
ਸ੍ਰੀਮਤੀ ਮਮਤਾ ਰਾਣੀ ਜੀ ਨੇ 51 ਤੋਂ 60 ਸਾਲ ਉਮਰ ਵਰਗ ਦੀ 800 ਮੀਟਰ ਦੌੜ ਵਿੱਚ ਗੋਲਡ ਮੈਡਲ ਹਾਸਲ ਕੀਤਾ। ਸ੍ਰੀਮਤੀ ਮਮਤਾ ਰਾਣੀ ਜੀ ਨੇ 51 ਤੋਂ 60 ਸਾਲ ਉਮਰ ਵਰਗ ਦੀ 3000 ਮੀਟਰ ਰੇਸ/ਵਾਕ ਵਿੱਚ ਵੀ ਗੋਲਡ ਮੈਡਲ ਹਾਸਲ ਕੀਤਾ। ਇਥੇ ਇਹ ਵੀ ਗੱਲ ਜ਼ਿਕਰਯੋਗ ਹੈ ਕਿ ਸ੍ਰੀਮਤੀ ਮਮਤਾ ਰਾਣੀ ਜੀ ਨੇ ਪਿਛਲੇ ਸਾਲ ਵੀ ਖੇਡਾਂ ਵਤਨ ਪੰਜਾਬ ਦੀਆਂ ਵਿੱਚ ਭਾਗ ਲਿਆ ਸੀ ਅਤੇ ਕਈ ਮੈਡਲ ਜਿੱਤੇ ਸਨ। ਸ੍ਰੀਮਤੀ ਮਮਤਾ ਰਾਣੀ ਜੀ ਨੇ ਕਿਹਾ ਕਿ ਉਹਨਾਂ ਦੀ ਉਮਰ 54 ਸਾਲ ਹੋ ਗਈ ਹੈ ਪਰ ਖੇਡਾਂ ਪ੍ਰਤੀ ਉਹਨਾਂ ਦਾ ਪਿਆਰ ਅਜੇ ਵੀ ਘੱਟ ਨਹੀਂ ਹੋਇਆ ਹੈ।
ਉਹ ਹਰ ਸਾਲ ਇਹਨਾਂ ਖੇਡਾਂ ਵਿੱਚ ਇਸ ਲਈ ਭਾਗ ਲੈਂਦੇ ਹਨ, ਤਾ ਜੋ ਉਹਨਾਂ ਨੂੰ ਵੇਖ ਕੇ ਛੋਟੇ-ਛੋਟੇ ਬੱਚੇ ਵੀ ਖੇਡਾਂ ਨਾਲ ਜੁੜ ਸਕਣ। ਸ੍ਰੀਮਤੀ ਮਮਤਾ ਰਾਣੀ ਜੀ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਖੇਡਾਂ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਤੋਂ ਦੂਰ ਕਰਕੇ ਖੇਡਾਂ ਨਾਲ ਜੋੜਣ ਦਾ ਕੰਮ ਕਰਣਗੀਆਂ। ਇਸ ਮੌਕੇ ਤੇ ਬਲਵਿੰਦਰ ਸਿੰਘ ਜੱਸਲ, ਸ੍ਰੀ ਪਰਮਜੀਤ ਸਿੰਘ ਸੋਹੀ, ਸ੍ਰੀਮਤੀ ਰਾਜਵਿੰਦਰ ਕੌਰ, ਸ੍ਰੀਮਤੀ ਰੈਨੂੰ ਕੋਸ਼ਲ, ਸ੍ਰੀ ਦੀਪਇੰਦਰ ਸਿੰਘ, ਸ੍ਰੀ ਮਨਪ੍ਰੀਤ ਸਿੰਘ, ਸ੍ਰੀਮਤੀ ਰੁਪਿੰਦਰ ਕੌਰ, ਸ੍ਰੀ ਰਾਜਿੰਦਰ ਸਿੰਘ, ਸ੍ਰੀ ਰਜੇਸ਼ ਕੁਮਾਰ, ਸ੍ਰੀ ਇੰਦਰਜੀਤ ਸਿੰਘ ਅਤੇ ਹੋਰ ਕੋਚ ਸਾਹਿਬਾਨ ਮੋਜੂਦ ਸਨ।