ਸਰਕਾਰੀ ਵਰਤੋਂ ਲਈ ਦਸਤਾਵੇਜ਼ ਤਸਦੀਕ ਕਰਵਾਉਣ ਲਈ ਨੰਬਰਦਾਰ ਅਤੇ ਪੰਚਾਇਤ ਸਕੱਤਰ ਦੀ ਤਸਦੀਕ ਵੀ ਮੰਨਨਯੋਗ ਹੋਵੇਗੀ : ਡਿਪਟੀ ਕਮਿਸ਼ਨਰ

0

ਫਾਜਿ਼ਲਕਾ, 25 ਅਸਗਤ 2021 :  ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਲੋਕਾਂ ਦੀ ਸਹੁਲਤ ਲਈ ਇਕ ਹੁਕਮ ਪਾਸ ਕਰਕੇ ਕਿਹਾ ਹੈ ਕਿ ਦਫ਼ਤਰੀ ਵਰਤੋਂ ਲਈ ਤਸਤਾਵੇਜਾਂ ਅਤੇ ਜਮੀਨੀ ਰਿਕਾਰਡ ਦੀ ਤਸਦੀਕ ਕਰਵਾਉਣ ਲਈ ਨੰਬਰਦਾਰ ਅਤੇ ਪੰਚਾਇਤ ਸਕੱਤਰ ਦੀ ਤਸਦੀਕ ਵੀ ਮੰਨਨਯੋਗ ਹੋਵੇਗੀ।

ਇਸ ਤੋਂ ਬਿਨ੍ਹਾਂ ਪਟਵਾਰੀ, ਸਰਪੰਚ, ਮਿਊਂਸੀਪਲ ਕੌਂਸਲਰ, ਚੇਅਰਮੈਨ ਜਿ਼ਲ੍ਹਾ ਪ੍ਰੀਸਤ, ਚੇਅਰਮੈਨ ਬਲਾਕ ਸੰਮਤੀ ਜਿ਼ਲ੍ਹੇ ਅੰਦਰ ਕਿਸੇ ਵੀ ਸਕੂਲ ਦੇ ਪ੍ਰਿੰਸੀਪਲ, ਹੈਡ ਮਾਸਟਰ, ਅਧਿਆਪਕ ਅਤੇ ਕੋਈ ਵੀ ਸਰਕਾਰੀ ਕਰਮਚਾਰੀ ਜ਼ੋ ਦਰਖਾਸਤੀ ਨੂੰ ਨਿੱਜੀ ਤੌਰ ਤੇ ਜਾਣਦਾ ਹੋਵੇ ਉਹ ਵਿਦਿਆਰਥੀਆਂ ਦੇ ਸਰਟੀਫਿਕੇਟ ਤਸਦੀਕ ਕਰ ਸਕਦਾ ਹੈ।  ਇਹ ਹੁਕਮ ਇਸ ਲਈ ਪਾਸ ਕੀਤੇ ਗਏ ਹਨ ਕਿਉਂਕਿ ਦਾਖਲਿਆਂ ਕਾਰਨ ਵਿਦਿਆਰਥੀਆਂ ਨੂੰ ਆਪਣੇ ਸਰਟੀਫਿਕੇਟ ਤਸਦੀਕ ਕਰਵਾਉਣ ਦੀ ਜਰੂਰਤ ਪੈਂਦੀ ਹੈ।

About The Author

Leave a Reply

Your email address will not be published. Required fields are marked *

error: Content is protected !!