ਕਮਿਸ਼ਨਰ ਨਗਰ ਨਿਗਮ ਵੱਲੋਂ ਪੋਲਿੰਗ ਬੂਥਾਂ ਦੀ ਅਚਨਚੇਤ ਚੈਕਿੰਗ

ਹੁਸ਼ਿਆਰਪੁਰ , 28 ਮਾਰਚ | ਭਾਰਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ-2024 ਦੀਆਂ ਤਰੀਕਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਇਸ ਲਈ ਕਮਿਸ਼ਨਰ ਨਗਰ ਨਿਗਮ ਹੁਸ਼ਿਆਰਪੁਰ-ਕਮ-ਸਹਾਇਕ ਰਿਟਰਨਿੰਗ ਅਫ਼ਸਰ 042 ਸ਼ਾਮ ਚੁਰਾਸੀ ਡਾ. ਅਮਨਦੀਪ ਕੌਰ ਨੇ ਆਪਣੇ ਅਧੀਨ ਆਉਂਦੇ ਪੋਲਿੰਗ ਬੂਥਾਂ ਦੀ ਅਚਨਚੇਤ ਕੀਤੀ। ਇਸ ਦੌਰਾਨ ਉਨ੍ਹਾਂ ਸਰਕਾਰੀ ਐਂਲੀਮੈਂਟਰੀ ਸਕੂਲ ਕੱਕੋਂ, ਸਰਕਾਰੀ ਐਲੀਮੈਂਟਰੀ ਸਕੂਲ ਬਾਗਪੁਰ, ਡੀ.ਏ.ਵੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਹਰਿਆਣਾ ਅਤੇ ਜੀ.ਜੀ.ਡੀ.ਐਸ.ਡੀ ਕਾਲਜ ਹਰਿਆਣਾ ਦੇ ਬੂਥ ਦਾ ਦੌਰਾ ਕੀਤਾ। ਬੂਥਾਂ ਦੀ ਚੈਕਿੰਗ ਦੌਰਾਨ ਉਨ੍ਹਾਂ ਸਮੂਹ ਬੀ.ਐਲ.ਓਜ਼ ਨੂੰ ਹਰ ਬੂਥ ’ਤੇ ਏ.ਐਮ.ਐਫ ਸਹੂਲਤ ਮੁਹੱਈਆ ਕਰਵਾਉਣ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ। ਉਨ੍ਹਾਂ ਹਰ ਬੀ.ਐਲ.ਓ ਨੂੰ ਆਪਣੇ ਬੂਥ ਦੇ ਬਾਹਰ ਪੇਂਟ ਨਾਲ ਸੁਪਰਵਾਈਜ਼ਰ ਅਤੇ ਬੀ.ਐਲ.ਓ ਦੇ ਵੇਰਵੇ ਅਪਡੇਟ ਕਰਕੇ ਲਿਖਵਾਉਣ ਦੇ ਵੀ ਨਿਰਦੇਸ਼ ਦਿੱਤੇ। ਇਸ ਮੌਕੇ ਉਨ੍ਹਾਂ ਨਾਲ ਚੋਣ ਸ਼ਾਖਾ ਦੇ ਹਰਪ੍ਰੀਤ ਸਿੰਘ ਅਤੇ ਲਖਵੀਰ ਸਿੰਘ ਵੀ ਮੌਜੂਦ ਸਨ।

About The Author

error: Content is protected !!