ਸੋਮਾਲੀਆ ‘ਚ ‘MV LILA NORFOLK’ ਜਹਾਜ਼ ਹੋਇਆ ਅਗਵਾ, ਚਾਲਕ ਦਲ ‘ਚ 15 ਭਾਰਤੀ ਮੈਂਬਰ ਵੀ ਮੌਜੂਦ
ਮੋਗਾਦਿਸ਼ੂ , 5 ਜਨਵਰੀ । ਸੋਮਾਲੀਆ ਤੱਟ ‘ਤੇ ਇਕ MV LILA NORFOLK ਜਹਾਜ਼ ਨੂੰ ਹਾਈਜੈਕ ਕੀਤਾ ਗਿਆਹੈ। ਜਹਾਜ਼ ਨੂੰ ਬੀਤੇ ਦਿਨ ਅਗਵਾ ਕਰ ਲਿਆ ਗਿਆ ਸੀ, ਜਿਸ ਤੋਂ ਬਾਅਦ ਉਸ ‘ਤੇ ਭਾਰਤੀ ਫੌਜ ਸਖ਼ਤ ਨਜ਼ਰ ਰੱਖ ਰਹੀ ਹੈ।
ਸੋਮਾਲੀਆ ਦੇ ਤੱਟ ‘ਤੇ ਹਾਈਜੈਕ ਕੀਤੇ ਗਏ ਲਾਇਬੇਰੀਆ ਦੇ ਝੰਡੇ ਵਾਲੇ ਜਹਾਜ਼ ਦੇ ਚਾਲਕ ਦਲ ‘ਚ 15 ਭਾਰਤੀ ਵੀ ਸ਼ਾਮਿਲ ਹਨ। ਭਾਰਤੀ ਜਲ ਸੈਨਾ ਦੇ ਜਵਾਨ ਜਹਾਜ਼ ‘ਤੇ ਨਜ਼ਰ ਰੱਖ ਰਹੇ ਹਨ ਅਤੇ ਚਾਲਕ ਦਲ ਨਾਲ ਸੰਚਾਰ ਸਥਾਪਿਤ ਕੀਤਾ ਗਿਆ ਹੈ।