ਏਜੰਸੀਆਂ ਨੇ ਕੈਨੇਡਾ ਦੇ 8 ਗੁਰਦੁਆਰਿਆਂ ਦੀ ਬਣਾਈ ਲਿਸਟ, ਕੈਨਡਾ ‘ਚ ਮੁੜ ਵਧੀਆਂ ਭਾਰਤ ਵਿਰੋਧੀ ਗਤੀਵਿਧੀਆਂ

ਕੈਨੇਡਾ, 29 ਅਕਤੂਬਰ | ਗਰਮਖਿਆਲੀਆਂ ਨੇ ਕੈਨੇਡਾ ‘ਚ ਧਾਰਮਿਕ ਸਥਾਨਾਂ ਨੂੰ ਅਤਿਵਾਦੀ ਕੇਂਦਰਾਂ ‘ਚ ਤਬਦੀਲ ਕਰਨਾ ਸ਼ੁਰੂ ਕਰ ਦਿੱਤਾ ਹੈ। ਭਾਰਤੀ ਖੁਫੀਆ ਏਜੰਸੀਆਂ ਨੇ ਕੈਨੇਡਾ ਦੇ ਅਜਿਹੇ 8 ਗੁਰਦੁਆਰਿਆਂ ਨੂੰ ਸੂਚੀਬੱਧ ਕੀਤਾ ਹੈ, ਜਿੱਥੋਂ ਭਾਰਤ ਵਿਰੁੱਧ ਅਤਿਵਾਦੀ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ਵਿਰੁੱਧ ਦਿੱਤੇ ਗਏ ਬਿਆਨ ਤੋਂ ਬਾਅਦ ਇਸ ਏਜੰਡੇ ਦਾ ਪ੍ਰਚਾਰ ਸਰੀ ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਗਿਆ ਸੀ।

ਸੂਚੀ ਵਿਚ ਕਿਹਾ ਗਿਆ ਹੈ ਕਿ ਇਨ੍ਹਾਂ ਸਾਰੀਆਂ ਸਰਗਰਮੀਆਂ ਦੀ ਨੁਮਾਇੰਦਗੀ ਕੈਨੇਡਾ ਦੇ ਸਰੀ ਸੂਬੇ ਵਿਚ ਮਾਰੇ ਗਏ ਗਰਮਖਿਆਲੀ ਹਰਦੀਪ ਸਿੰਘ ਨਿੱਝਰ ਨੇ ਕੀਤੀ ਸੀ। ਉਸ ਦੀ ਮੌਤ ਤੋਂ ਬਾਅਦ ਭਾਰਤ ਵਿਰੁੱਧ ਸਰਗਰਮੀਆਂ ਘਟ ਗਈਆਂ ਸਨ। ਪਰ ਪੀਐਮ ਟਰੂਡੋ ਦੇ ਬਿਆਨ ਤੋਂ ਬਾਅਦ ਫਿਰ ਤੋਂ ਭਾਰਤ ਖਿਲਾਫ਼ ਗਤੀਵਿਧੀਆਂ ਸ਼ੁਰੂ ਕਰ ਦਿੱਤੀਆਂ ਹਨ। ਸਭ ਤੋਂ ਪਹਿਲਾਂ ਮੁਲਜ਼ਮਾਂ ਨੇ ਕੈਨੇਡਾ ਦੇ ਗੁਰਦੁਆਰਿਆਂ ਵਿੱਚ ਕਈ ਥਾਵਾਂ ’ਤੇ ਭਾਰਤ ਖ਼ਿਲਾਫ਼ ਪੋਸਟਰ ਲਾਏ।

ਭਾਰਤੀ ਖੁਫੀਆ ਸੁਰੱਖਿਆ ਏਜੰਸੀਆਂ ਨੂੰ ਅਹਿਮ ਸੂਚਨਾ ਮਿਲੀ ਹੈ ਕਿ ਕੈਨੇਡਾ ਦੇ ਕਰੀਬ 8 ਗੁਰਦੁਆਰਾ ਸਾਹਿਬਾਨ ਤੋਂ ਮੁੜ ਗਲਤ ਗਤੀਵਿਧੀਆਂ ਸ਼ੁਰੂ ਹੋ ਗਈਆਂ ਹਨ। ਗਰਮਖਿਆਲੀਆਂ ਨੇ ਗੁਰੂ ਘਰ ਨੂੰ ਆਪਣੀ ਸਾਜ਼ਿਸ਼ ਦਾ ਕੇਂਦਰ ਬਣਾਇਆ ਹੋਇਆ ਹੈ। ਇਸ ਰਾਹੀਂ ਮੁਲਜ਼ਮ ਕੈਨੇਡਾ ਵਿਚ ਰਹਿੰਦੇ 5 ਹਜ਼ਾਰ ਤੋਂ ਵੱਧ ਸਿੱਖਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਗੁਰੂਘਰ ਬ੍ਰਿਟਿਸ਼ ਕੋਲੰਬੀਆ, ਬਰੈਂਪਟਨ ਅਤੇ ਐਬਟਸਫੋਰਡ ਵਿਚ ਸਥਿਤ ਹਨ।

About The Author