ਮੂਸੇਵਾਲਾ ਦੇ ਪੋਸਟਮਾਰਟਮ ਲਈ ਪਰਿਵਾਰ ਹੋਇਆ ਰਾਜ਼ੀ

ਮਾਨਸਾ , 30 ਮਈ 2022 : ਸਿੱਧੂ ਮੂਸੇਵਾਲਾ ਕਤਲਕਾਂਡ ਨੂੰ ਲਈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ ਜਾਣਕਾਰੀ ਮੁਤਾਬਿਕ ਪਰਿਵਾਰਿਕ ਮੈਂਬਰ ਮੂਸੇਵਾਲਾ ਦੇ ਪੋਸਟਮਾਰਟਮ ਲਈ ਰਾਜ਼ੀ ਹੋ ਗਏ ਹਨ । ਦਸ ਦਈਏ ਕਿ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਥੋੜੀ ਚਿਰ ‘ਚ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਹੋ ਜਾਵੇਗੀ, ਜਿਥੇ ਪੰਚ ਡਾਕਟਰਾਂ ਦੀ ਟੀਮ ਸਿੱਧੂ ਮੂਸੇਵਾਲੇ ਦੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰੇਗੀ । ਸੂਤਰਾਂ ਮੁਤਾਬਿਕ ਇਕ ਘੰਟੇ ਤਕ ਪੋਸਟਮਾਰਟਮ ਦੀ ਰਿਪੋਰਟ ਜਾਰੀ ਕਰ ਦਿਤੀ ਜਾਵੇਗੀ ।