ਕੌਫ਼ੀ ਦੇ ਸ਼ੌਕੀਨਾਂ ਲਈ ਖੁਸਖ਼ਬਰੀ, ਜਲੰਧਰ ’ਚ ਖੁੱਲਿਆ ਸਟਾਰਬੱਕਸ

ਜਲੰਧਰ 27 ਮਈ 2022 : ਕੌਫ਼ੀ ਪੀਣ ਦੇ ਸ਼ੌਕੀਨਾਂ ਲਈ ਇਹ ਬਹੁਤ ਹੀ ਵੱਡੀ ਖੁਸਖ਼ਬਰੀ ਹੈ ਕਿ ਕੌਫ਼ੀ ਦੇ ਖੇਤਰ ਵਿੱਚ ਨਾਮੀ ਕੌਫ਼ੀ ਚੇਨ ਸਟਾਰਬੱਕਸ ਵਲੋਂ ਅੱਜ ਜਲੰਧਰ ਦੇ ਮਾਡਲ ਟਾਊਨ ਵਿਖੇ ਅਪਣਾ ਆਊਟਲੈਟ ਖੋਲਿ੍ਹਆ ਗਿਆ ਹੈ।
ਇਸ ਆਊਟਲੈਟ ਦਾ ਕੰਪਨੀ ਦੇ ਮੁਖੀ ਵੈਭਵ, ਰਜਤ ਕੋਹਲੀ ਅਤੇ ਵਰੁਣ ਕੋਹਲੀ ਵਲੋਂ ਸਾਂਝੇ ਤੌਰ ’ਤੇ ਉਦਘਾਟਨ ਕੀਤਾ ਗਿਆ। ਸਟਾਰਬੱਕਸ ਕੌਫ਼ੀ ਦੇ ਖੇਤਰ ਵਿੱਚ ਬਹੁਤ ਹੀ ਨਾਮੀ ਤੇ ਜਾਣੀ-ਪਹਿਚਾਣੀ ਚੇਨ ਹੈ ਅਤੇ ਇਸ ਵਲੋਂ ਦੇਸ਼ ਦੇ ਹਰ ਵੱਡੇ ਸ਼ਹਿਰ ਵਿੱਚ ਆਪਣੀਆਂ ਬਰਾਂਚਾ ਖੋਲ੍ਹੀਆਂ ਗਈਆਂ ਹਨ। ਸਟਾਰਬਕਸ ਦੇ ਖੁਸ਼ਨੁਮਾ ਅਤੇ ਮਨਮੋਹਨੇ ਸਥਾਨ ਨੂੰ ਕੌਫ਼ੀ ਦੇ ਸ਼ੌਕੀਨਾਂ ਵਲੋਂ ਬਹੁਤ ਹੀ ਸ਼ਾਨਦਾਰ ਮਾਹੌਲ ਵਜੋਂ ਦੇਖਿਆ ਜਾਂਦਾ ਹੈ।
ਇਸ ਮੌਕੇ ਰਜਤ ਕੋਹਲੀ ਅਤੇ ਵਰੁਣ ਕੋਹਲੀ ਨੇ ਦੱਸਿਆ ਕਿ ਸਟਾਰਬਾਕਸ ਪ੍ਰਸਿੱਧ ਕੌਫ਼ੀ ਸਥਾਨ ਹੈ ਅਤੇ ਇਸ ਆਊਟਲੈਟ ਵਲੋਂ ਸ਼ਹਿਰ ਵਿੱਚ ਕੌਫ਼ੀ ਦੇ ਸ਼ੌਕੀਨਾਂ ਨੂੰ ਸਭ ਤੋਂ ਵਧੀਆ ਸੇਵਾਵਾਂ ਪ੍ਰਦਾਨ ਕਰਵਾਈਆਂ ਜਾਣਗੀਆਂ।
ਉਨ੍ਹਾਂ ਕਿਹਾ ਕਿ ਉਹ ਕੌਫ਼ੀ ਨੂੰ ਪਾਸੰਦ ਕਰਨ ਵਾਲਿਆਂ ਨੂੰ ਸਭ ਤੋਂ ਵਧੀਆ ਤੇ ਸਵਾਦਿਸ਼ਟ ਕੌਫ਼ੀ ਮੁਹੱਈਆ ਕਰਵਾਉਣ ਦੀ ਪੁਰਾਣੀ ਰਵਾਇਤ ਨੂੰ ਕਾਇਮ ਰਖਿਆ ਜਾਵੇਗਾ। ਇਸ ਮੌਕੇ ਉਦਘਾਟਨ ਦੇ ਪਹਿਲੇ ਦਿਨ ਹੀ ਕੌਫ਼ੀ ਨੂੰ ਬੇਹੱਦ ਪਾਸੰਦ ਕਰਨ ਵਾਲਿਆਂ ਦੇ ਉਤਸ਼ਾਹ ਕਾਰਨ ਸੁਰੱਖਿਆ ਏਜੰਸੀਆ ਨੂੰ ਭੀੜ ਨੂੰ ਕਾਬੂ ਕਰਨਾ ਮੁਸ਼ਕਿਲ ਹੋ ਰਿਹਾ ਸੀ।
ਇਸ ਮੌਕੇ ਸਟਾਰਬੱਕਸ ਤੋਂ ਪਵਨ ਜੋਸ਼ੀ, ਦਿਲੀਪ ਕੁਮਾਰ ਅਤੇ ਰਾਜੀਵ ਵੀ ਮੌਜੂਦ ਸਨ।