D.C Office Employees Association ਵੱਲੋਂ ਡੀਸੀ ਨੂੰ ਦਿੱਤਾ ਗਿਆ ਮੰਗ ਪੱਤਰ

- ਕਿਹਾ ਜੇ ਨਹੀਂ ਮੰਨੀਆਂ ਮੰਗਾਂ ਤਾਂ ਕਰਾਂਗੇ ਕਲਮਛੋੜ ਹੜਤਾਲ
ਜਲੰਧਰ, 27 ਅਪ੍ਰੈਲ 2022 : Punjab State Distt . ( D.C. ) Office Employees Association ,Jalandhar ਵੱਲੋਂ ਜਲੰਧਰ ਦੇ ਡੀਸੀ ਨੂੰ ਇਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਨ੍ਹਾਂ ਨੇ ਜਲੰਧਰ ਜਿਲ੍ਹੇ ਵਿੱਚ ਡੀ.ਸੀ. ਦਫ਼ਤਰ ਕਾਮਿਆਂ ਦੀਆਂ ਮੰਗਾਂ ਸਬੰਧੀ ਕਾਰਵਾਈ ਨਾ ਹੋਣ ਕਰਕੇ ਮਿਤੀ 12.05.2022 ਅਤੇ 13.05.2022 ਦੋ ਦਿਨਾਂ ਦੀ ਕਲਮਛੋੜ ਹੜਤਾਲ ਕਰਨ ਦੀ ਗੱਲ ਕਹੀ । ਉਨ੍ਹਾਂ ਕਿਹਾ ਕਿ ਡੀ.ਸੀ. ਦਫ਼ਤਰ ਦੇ ਕਰਮਚਾਰੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਕਰਕੇ ਉਨ੍ਹਾ ਨੂੰ ਮਾਨਸਿਕ ਪਰੇਸ਼ਾਨੀ ਅਤੇ ਆਰਥਿਕ ਨੁਕਸਾਨ ਝਲਣਾ ਪੈ ਰਿਹਾ ਹੈ ।
ਇਸ ਲਈ ਯੂਨੀਅਨ ਆਪ ਜੀ ਨੂੰ ਮੰਗ ਕਰਦੀ ਹੈ ਕਿ ਉਕਤ ਮੰਗਾਂ ਤੇ ਹਮਦਰਦੀ ਦਾ ਵਤੀਰਾ ਅਖਤਿਆਰ ਕਰਦੇ ਹੋਇਆਂ ਆਪ ਜੀ ਦੇ ਪੱਧਰ ਤੱਕ ਦੀਆਂ ਮੰਗਾਂ ਸਬੰਧੀ ਮਿਤੀ 11.05.2022 ਤੱਕ ਕਾਰਵਾਈ ਕਰਵਾਉਣ ਦੀ ਕ੍ਰਿਪਾਲਤਾ ਕੀਤੀ ਜਾਵੇ ਜੀ ਅਤੇ ਸਰਕਾਰ ਪੱਧਰ ਦੀਆਂ ਮੰਗਾਂ ਸਬੰਧੀ ਵੀ ਮਿਤੀ 11.05.2022 ਤੱਕ ਸਰਕਾਰ ਨੂੰ ਲਿਖਿਆ ਜਾਵੇ ਜੀ । ਜੇਕਰ ਇਸ ਮਿਤੀ ਤੱਕ ਆਪ ਜੀ ਵਲੋਂ ਕੋਈ ਕਾਰਵਾਈ ਨਹੀਂ ਕਰਵਾਈ ਜਾਂਦੀ ਤਾਂ ਜੱਥੇਬੰਦੀ ਮਿਤੀ / 13.05.2022 ਨੂੰ ਦੋ ਦਿਨ ਦੀ ਕਲਮਛੋੜ ਹੜਤਾਲ ਕਰੇਗੀ ਅਤੇ ਮਿਤੀ 15.05.2022 ਸ਼ਾਮ 06.00 ਵਜੇ ਅਗਲੀ ਰਣਨੀਤੀ ਬਾਰੇ ਫੈਸਲਾ ਲਵੇਗੀ । ਇਸ ਦੌਰਾਨ ਜਨਤਾ ਨੂੰ ਆਉਣ ਵਾਲੀ ਪਰੇਸ਼ਾਨੀ ਅਤੇ ਪ੍ਰਸ਼ਾਨਿਕ ਕੰਮਾਂ ਦੇ ਬੰਦ ਹੋਣ ਦੀ ਸਾਰੀ ਜਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ ।