ਡਾ. ਅੰਬੇਦਕਰ ਪੋਰਟਲ 21 ਅਪ੍ਰੈਲ 2022 ਤੋਂ ਖੋਲਿਆ – ਡਿਪਟੀ ਕਮਿਸ਼ਨਰ
– ਭਾਰਤ ਦੇ ਕਿਸੇ ਵੀ ਰਾਜ ਵਿਚ ਉਚੇਰੀ ਸਿੱਖਿਆ ’ਚ ਦਾਖਲਾ ਲੈਣ ਲਈ ਫਰੀਸ਼ਿਪ ਕਾਰਡ ਲਾਹੇਵੰਦ ਸਾਬਿਤ ਹੋਵੇਗਾ – ਡਿਪਟੀ ਕਮਿਸ਼ਨਰ
ਮਾਨਸਾ, 26 ਅਪ੍ਰੈਲ 2022 : ਭਾਰਤ ਸਰਕਾਰ ਵਲੋਂ ਪੋਸਟ ਮੈਟਿ੍ਰਕ ਸਕਾਲਰਸ਼ਿਪ ਟੂ ਸਟੂਡੈਂਟਸ ਬਿਲੋਗਿੰਗ ਟੂ ਸ਼ਡਿਊਲਡ ਕਾਸਟ ਫਾਰ ਸਟੱਡੀਜ਼ ਇੰਨ ਇੰਡੀਆ (ਪੀ.ਐਮ.ਐਸ-ਐਸ.ਸੀ) (ਸਾਲ 2020-21 ਤੋਂ 2025-26) ਤਹਿਤ ਮਾਰਚ-2021 ਦੀਆਂ ਗਾਇਡ-ਲਾਈਨਜ਼ ਅਨੁਸਾਰ ਡਾ. ਅੰਬੇਦਕਰ ਪੋਰਟਲ 21 ਅਪ੍ਰੈਲ 2022 ਤੋਂ ਖੋਲਿਆ ਗਿਆ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਜਸਪ੍ਰੀਤ ਸਿੰਘ ਨੇ ਦਿੱਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸਕੀਮ ਤਹਿਤ ਸਾਲ 2022-23 ਲਈ ਫ਼ਰੈਸ਼ ਵਿਦਿਆਰਥੀਆਂ ਨੂੰ ਫਰੀਸ਼ਿਪ ਕਾਰਡ ਜਾਰੀ ਕਰਨ ਲਈ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ 21 ਅਪ੍ਰੈਲ 2022 ਤੋਂ ਸ਼ੁਰੂ ਕੀਤਾ ਗਿਆ ਹੈ।
ਉਨਾਂ ਕਿਹਾ ਕਿ ਜੋ ਐਸ.ਸੀ. ਵਿਦਿਆਰਥੀ ਇਸ ਸਕੀਮ ਅਧੀਨ ਕਵਰ ਹੁੰਦੇ ਹਨ ਉਹ ਜਲਦੀ ਤੋਂ ਜਲਦੀ ਆਪਣੇ ਪਰਿਵਾਰ ਦੀ ਸਾਲਾਨਾ ਆਮਦਨ (2.50 ਲੱਖ ਤੋਂ ਘੱਟ ਹੋਵੇ) ਸਰਟੀਫਿਕੇਟ ਅਤੇ ਆਪਣਾ ਜਾਤੀ ਸਰਟੀਫਿਕੇਟ ਬਣਵਾ ਕੇ ਫਰੀਸ਼ਿਪ ਕਾਰਡ ਬਣਵਾਉਣ ਲਈ ਵਿਭਾਗ ਦੀ ਵੈਬਸਾਈਟ www.scholarship.punjab.gov.in ’ਤੇ ਆਨਲਾਈਨ ਅਪਲਾਈ ਕਰਨ। ਉਨਾਂ ਕਿਹਾ ਕਿ ਵਿਦਿਆਰਥੀ ਭਾਰਤ ਦੇ ਕਿਸੇ ਵੀ ਰਾਜ ਵਿਚ ਉਚੇਰੀ ਸਿੱਖਿਆ ਲੈਣ ਲਈ ਇਹ ਕਾਰਡ ਵਿਖਾ ਕੇ ਦਾਖਲਾ ਲੈ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਇਸ ਸਕੀਮ ਨਾਲ ਸਬੰਧਤ ਸਮੂਹ ਸੰਸਥਾਵਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਕਿ ਵਿਦਿਆਰਥੀਆਂ ਦੇ ਫਰੀਸ਼ਿਪ ਕਾਰਡ ਬਣਵਾਉਣ ਵਿਚ ਉਨਾਂ ਦਾ ਪੂਰਾ ਸਹਿਯੋਗ ਕਰਨ ਅਤੇ ਇਸ ਸਬੰਧੀ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਜਾਵੇ, ਤਾਂ ਜੋ ਕੋਈ ਵੀ ਵਿਦਿਆਰਥੀ ਫਰੀਸ਼ਿਪ ਕਾਰਡ ਬਣਵਾਉਣ ਤੋਂ ਵਾਂਝਾ ਨਾ ਰਹਿ ਸਕੇ, ਕਿਉਂਕਿ ਫਰੀਸ਼ਿਪ ਕਾਰਡ ਤੋਂ ਬਿਨਾਂ ਵਿਦਿਆਰਥੀਆਂ ਨੂੰ (ਪੀ.ਐਮ.ਐਸ-ਐਸ.ਸੀ) ਸਕਾਲਰਸ਼ਿਪ ਸਕੀਮ ਅਧੀਨ ਦਾਖਲਾ ਨਹੀਂ ਮਿਲ ਸਕਦਾ।
ਉਨਾਂ ਵਿਦਿਆਰਥੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲੈਣ ਤਾਂ ਜੋ ਕੋਈ ਵੀ ਯੋਗ ਵਿਦਿਆਰਥੀ ਇਸ ਸਕਾਲਰਸ਼ਿਪ ਸਕੀਮ ਤੋਂ ਵਾਝਾਂ ਨਾ ਰਹਿ ਸਕੇ।