ਪੰਜਾਬ ‘ਚ ਬਿਜਲੀ ਸੰਕਟ : ਸੂਬੇ ‘ਚ ਲੰਬੀ ਬਿਜਲੀ ਕਟੌਤੀ ਦੀ ਸੰਭਾਵਨਾ
ਚੰਡੀਗੜ੍ਹ, 19 ਅਪ੍ਰੈਲ 2022 : ਪੰਜਾਬ ਵਿੱਚ ਬਿਜਲੀ ਸੰਕਟ ਪੈਦਾ ਦਾ ਖ਼ਤਰਾ ਲਗਾਤਾਰ ਮੰਡਰਾ ਰਿਹਾ ਹੈ । ਇਸ ਦਾ ਕਾਰਨ ਪੰਜਾਬ ਦੇ ਥਰਮਲ ਪਲਾਂਟਾਂ ‘ਚ ਕੋਲੇ ਦੀ ਘਾਟ ਹੈ। ਗੋਇੰਦਵਾਲ ਸਾਹਿਬ ਵਿਖੇ ਥਰਮਲ ਪਲਾਂਟ ਵਿੱਚ ਕੋਲਾ ਲਗਭਗ ਖ਼ਤਮ ਹੋ ਗਿਆ ਹੈ ਜਿਸ ਕਾਰਨ ਉੱਥੇ ਬਿਜਲੀ ਉਤਪਾਦਨ ਪੂਰੀ ਤਰ੍ਹਾਂ ਨਾਲ ਠੱਪ ਹੈ। ਇਸ ਤੋਂ ਇਲਾਵਾ ਤਲਵੰਡੀ ਸਾਬੋ ਥਰਮਲ ਪਲਾਂਟ ‘ਚ ਸਿਰਫ਼ 4 ਦਿਨ ਦਾ ਕੋਲਾ ਹੀ ਬਚਿਆ ਹੈ।
ਇਸ ਦੇ ਨਾਲ ਹੀ ਦਸ ਦਈਏ ਕਿ ਲਹਿਰਾ ਮੁਹੱਬਤ ਥਰਮਲ ਪਲਾਂਟ ਵਿੱਚ 7 ਦਿਨ, ਰੋਪੜ ਥਰਮਲ ਪਲਾਂਟ ਵਿੱਚ 11 ਦਿਨ ਅਤੇ ਰਾਜਪੁਰਾ ਵਿੱਚ 21 ਦਿਨ ਦਾ ਕੋਲਾ ਬਾਕੀ ਹੈ। ਜੇਕਰ ਹੋਰ ਕੋਲੇ ਦਾ ਇੰਤੇਜਾਮ ਨਾ ਕੀਤਾ ਗਿਆ ਤਾਂ ਪੰਜਾਬਵਾਸੀਆਂ ਨੂੰ ਲੰਬੇ ਬਿਜਲੀ ਕੱਟ ‘ਤੇ ਬ੍ਲੈਕਆਉਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ । ਪਿੱਛਲੇ ਸਾਲ ਅਕਤੂਬਰ ਮਹੀਨੇ ਪੰਜਾਬ ਭਰ ‘ਚ ਕੋਲੇ ਦੀ ਕਮੀ ਕਾਰਨ ਲੰਬੇ ਕੱਟ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ । ਉੱਧਰ,ਹੀ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਨੇ ਦਾਅਵਾ ਕੀਤਾ ਕਿ ਸੂੱਬੇ ਅੰਦਰ ਕੋਲੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਨਾਲ ਹੀ ‘ਮਾਨ’ ਸਰਕਾਰ ਸੂੱਬੇ ‘ਚ 24 ਘੰਟੇ ਬਿਜਲੀ ਦੇਣ ਦੇ ਵਾਧੇ ‘ਤੇ ਕਿੰਨਾ ਪੂਰਾ ਉਤਰੇਗੀ ਇਹ ਦੇਖਣਾ ਵੀ ਬੇਹੱਦ ਲਾਜਮੀ ਰਹਿਣ ਵਾਲਾ ਹੈ ।