50 ਰੁਪਏ ਲਈ ਨੌਜਵਾਨ ਦਾ ਕਤਲ
ਕਲਸੀਆਂ, 9 ਅਪ੍ਰੈਲ 2022 : ਪੰਜਾਬ ਦੇ ਤਰਨਤਾਰਨ ਜਿਲ੍ਹੇ ‘ਚ 50 ਰੁਪਏ ਦੇਣ ਤੋਂ ਇਨਕਾਰ ਕਰਨ ਪਿੱਛੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ । ਇਹ ਘਟਨਾ ਭੱਟੀ ਦੇ ਪਿੰਡ ਕਲਸੀਆਂ ਦੀ ਦੱਸੀ ਜਾ ਰਹੀ ਹੈ। ਮ੍ਰਿਤਕ ਦੀ ਪਛਾਣ ਪਿੰਡ ਦੇ ਹੀ ਗੁਰਸੇਵਕ ਸਿੰਘ ਵਜੋਂ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦਸਿਆ ਕਿ ਉਨ੍ਹਾਂ ਨੇ ਪਿੰਡ ਦੇ ਹੀ ਇੱਕ ਨੌਜਵਾਨ ਤੋਂ 50 ਰੁਪਏ ਲੈਣੇ ਸਨ। ਜਦੋਂ ਗੁਰਸੇਵਕ ਉਕਤ ਮੁਲਜ਼ਮਾਂ ਕੋਲ ਪੈਸੇ ਲੈਣ ਗਿਆ ਤਾਂ ਦੋਸ਼ੀਆਂ ਨੇ ਉਸ ਦੇ ਮੂੰਹ ‘ਤੇ ਵਾਰ ਕਰ ਦਿੱਤਾ ਅਤੇ ਮੌਕੇ ਤੇ ਹੀ ਗੁਰਸੇਵਕ ਦੀ ਮੌਤ ਹੋ ਗਈ ।
ਉਥੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਹੈ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਨੇ ਪਿੰਡ ਦੇ ਹੀ ਇੱਕ ਨੌਜਵਾਨ ‘ਤੇ ਕਤਲ ਕਰਨ ਦੇ ਦੋਸ਼ ਲਾਏ ਹਨ।