ਸਾਬਕਾ ਮੁੱਖਮੰਤਰੀ ਚੰਨੀ ਨੇ ਦਿੱਲੀ ਪਹੁੰਚ ਕੇ ਕੀਤੀ ਰਾਹੁਲ ਗਾਂਧੀ ਨਾਲ ਮੁਲਾਕਾਤ

0

ਨਵੀਂਦਿੱਲੀ, 7  ਅਪ੍ਰੈਲ   2022   :  ਪੰਜਾਬ ਚੋਣਾਂ ‘ਚ ਹਾਰਨ ਤੋਂ ਬਾਅਦ ਸਾਬਕਾ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੂੰ ਮਿਲਣ ਅਚਾਨਕ ਦਿੱਲੀ ਪਹੁੰਚੇ । ਸੂਤਰਾਂ ਮੁਤਾਬਿਕ ਸਾਬਕਾ ਮੁੱਖਮੰਤਰੀ ਚੰਨੀ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ । ਦਸ ਦਈਏ ਕਿ ਪੰਜਾਬ ‘ਚ ਕਾਂਗਰਸ ਦੀ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੋਂ ਇਸਤੀਫ਼ਾ ਮੰਗਿਆ ਸੀ ।

ਮੀਡਿਆ ਨਾਲ ਗੱਲਬਾਤ ਦੌਰਾਨ ਸਾਬਕਾ ਮੁੱਖਮੰਤਰੀ ਚੰਨੀ ਨੇ ਸੁਨੀਲ ਜਾਖੜ ਦੇ ਬਿਆਨ ਤੇ ਇਤਰਾਜ਼ ਜਤਾਇਆ ਹੈ । ਉਹਨਾਂ ਕਿਹਾ ਕਿ ਜਾਖੜ ਅਮੀਰ ਹਨ ਪਰ ਉਨ੍ਹਾਂ ਦੀ ਸੋਚ ਅਤੇ ਮਾਨਸਿਕਤਾ ਖਰਾਬ ਹੈ। ਉਨ੍ਹਾਂ ਗਰੀਬਾਂ ਅਤੇ ਦੱਬੇ-ਕੁਚਲੇ ਲੋਕਾਂ ਨੂੰ ਜੁੱਤੀ ਦੀ ਨੋਕ ‘ਤੇ ਰੱਖਣ ਦੀ ਗੱਲ ਕੀਤੀ, ਜੋ ਕਿ ਨਿੰਦਣਯੋਗ ਹੈ। ਉਹਨਾਂ ਕਿਹਾ ਅਸੀਂ 111 ਦਿਨਾਂ ਦੀ ਸਰਕਾਰ ‘ਚ ਕਾਨੂੰਨ ਵਿਵਸਥਾ ਨੂੰ ਬਰਕਰਾਰ ਰੱਖਿਆ ਸੀ ਅਤੇ ‘ਆਪ’ ਸਰਕਾਰ ਆਉਣ ‘ਤੇ ਬਦਲਾਅ ਸਾਫ਼ ਦਿੱਖ ਰਿਹਾ ਹੈ ।

About The Author

Leave a Reply

Your email address will not be published. Required fields are marked *

error: Content is protected !!