ਕੱਚੇ ਮੁਲਾਜ਼ਮਾਂ ਨਾਲ ਜੁੜੀ ਖ਼ਬਰ
ਚੰਡੀਗੜ੍ਹ, 6 ਅਪ੍ਰੈਲ 2022 : ਪੰਜਾਬ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਥਾਂ ਮੁਲਾਜਮਾਂ ਦੇ ਕੰਟ੍ਰੈਕਟ ਦਾ ਸਮਾਂ ਵਧਾ ਦਿੱਤਾ ਹੈ । ਦਸ ਦਈਏ ਕਿ 31 ਮਾਰਚ 2023 ਤੱਕ ਕੱਚੇ ਮੁਲਾਜ਼ਮਾਂ ਦਾ ਕੰਟ੍ਰੈਕਟ ਵਧਾਇਆ ਗਿਆ ।
ਜਿਕਰਯੋਗ ਹੈ ਕਿ ‘ਆਪ’ ਸਰਕਾਰ ਵਲੋਂ 25 ਹਜ਼ਾਰ ਸਰਕਾਰੀ ਨੌਕਰੀ ਅਤੇ 35 ਹਜ਼ਾਰ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਗਿਆ ਸੀ । ਇਸ ਸੰਬੰਧ ‘ਚ ਕੈਬਿਨੇਟ ਮੀਟਿੰਗ ਦੌਰਾਨ ਫੈਸਲਾ ਹੋ ਗਿਆ ਸੀ ਅਤੇ ਸਰਕਾਰ ਨੇ ਮੁਲਾਜ਼ਮਾਂ ਦੀ ਮੰਗ ਨੂੰ ਪੂਰਾ ਕਰਨ ਦਾ ਐਲਾਨ ਕੀਤਾ ਸੀ ।