ਗੁਜਰਾਤ ‘ਚ ‘ਆਪ’ ਦਾ ਰੋਡ ਸ਼ੋ
ਸਾਬਰਮਤੀ ਆਸ਼ਰਮ ਪਹੁੰਚੇ ਦਿੱਲੀ ਮੁੱਖਮੰਤਰੀ ਕੇਜਰੀਵਾਲ ‘ਤੇ ਮੁੱਖਮੰਤਰੀ ਮਾਨ
ਗੁਜਰਾਤ, 2 ਅਪ੍ਰੈਲ 2022 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਗੁਜਰਾਤ ਦੌਰੇ ‘ਤੇ ਹਨ। ਉੱਥੇ ਮੁੱਖਮੰਤਰੀ ਮਾਨ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਸਾਬਰਮਤੀ ਆਸ਼ਰਮ ਗਏ ਅਤੇ ਮਹਾਤਮਾ ਗਾਂਧੀ ਦਾ ਚਰਖਾ ਕੱਤਿਆ। ਇਸ ਤੋਂ ਬਾਅਦ CM ਭਗਵੰਤ ਮਾਨ ਨੇ ਕਿਹਾ ਕਿ ਆਸ਼ਰਮ ਆ ਕੇ ਬਹੁਤ ਕੁਝ ਦੇਖਣ ਨੂੰ ਮਿਲਿਆ। ਉਨ੍ਹਾਂ ਕਿਹਾ ਪੰਜਾਬ ਦੇ ਲਗਭਗ ਹਰ ਘਰ ਵਿੱਚ ਅਜੇ ਵੀ ਚਰਖਾ ਹੈ। ਅਸੀਂ ਦੇਸ਼ ਨੂੰ ਪਿਆਰ ਕਰਨ ਵਾਲੇ ਲੋਕ ਹਾਂ। ਮੈਨੂੰ ਲੱਗਦਾ ਹੈ ਕਿ ਗੁਜਰਾਤ ਦੇ ਲੋਕ ਬਹੁਤ ਕ੍ਰਾਂਤੀਕਾਰੀ ਵਿਚਾਰਾਂ ਵਾਲੇ ਲੋਕ ਹਨ। CM ਮਾਨ ਨੇ ਕਿਹਾ ਅਸੀਂ ਉਮੀਦ ਕਰਦੇ ਹਾਂ ਕਿ ਗੁਜਰਾਤੀ ਵੀ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾਉਣ ਲਈ ਤਿਆਰ ਹਨ।
ਭਗਵੰਤ ਮਾਨ ਤੇ ਕੇਜਰੀਵਾਲ ਐਤਵਾਰ ਨੂੰ ਸਵਾਮੀਨਾਰਾਇਣ ਮੰਦਰ ਜਾਣਗੇ। ਇਸ ਤੋਂ ਬਾਅਦ ਉਹ ਭਲਕੇ ਸ਼ਾਮ 5 ਵਜੇ ਪੰਜਾਬ ਪਰਤਣਗੇ । ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਭਗਵੰਤ ਮਾਨ ਪਾਰਟੀ ਦੇ ਚੋਣ ਪ੍ਰਚਾਰ ਲਈ ਵੱਡਾ ਚਿਹਰਾ ਬਣ ਗਏ ਹਨ।
गुजरात भी अब बदलाव चाहता है। अहमदाबाद की जनता के साथ तिरंगा यात्रा | LIVE https://t.co/OHaiJYp8Xm
— Arvind Kejriwal (@ArvindKejriwal) April 2, 2022