ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨਾਲ ਜੁੜੀ ਖ਼ਬਰ
ਉੱਤਰਾਖੰਡ, 1 ਅਪ੍ਰੈਲ 2022 : ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਧਾਰਮਿਕ ਯਾਤਰਾ ਦੀ ਉਡੀਕ ਕਰ ਰਹੇ ਸ਼ਰਧਾਲੂਆਂ ਲਈ ਚੰਗੀ ਖ਼ਬਰ ਹੈ । ਇਸ ਵਾਰ ਸਲਾਨਾ ਯਾਤਰਾ ਲਈ 22 ਮਈ ਨੂੰ ਕਪਾਟ ਖੋਲ੍ਹੇ ਜਾਣਗੇ । ਇਹ ਫੈਸਲਾ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਮੈਨਜਮੈਂਟ ਟ੍ਰਸ੍ਟ ਨੇ ਉੱਤਰਾਖੰਡ ਸਰਕਾਰ ਨਾਲ ਗੱਲਬਾਤ ਕਰਨ ਉਪਰੰਤ ਲਿਆ ਹੈ ।
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਟ੍ਰਸ੍ਟ ਦੇ ਚੇਅਰਮੈਨ ਨਰਿੰਦਰ ਜੀਤ ਸਿੰਘ ਬਿੰਦਰਾ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਭਾਰਤੀ ਫ਼ੌਜ ਅਪ੍ਰੈਲ ਦੇ ਦੂਸਰੇ ਹਫਤੇ ਤੋਂ ਗੁਰੂਦੁਆਰੇ ਦੇ ਅੰਦਰੋਂ ਤੇ ਆਸ-ਪਾਸ ਤੋਂ ਬਰਫ਼ ਹਟਾਉਣ ਦਾ ਕੰਮ ਸ਼ੁਰੂ ਕਰ ਦਵੇਗੀ । ਉਹਨਾਂ ਨਾਲ ਹੀ ਦਸਿਆ ਕਿ ਯਾਤਰਾ ਖੋਲਣ ਤੋਂ ਪਹਿਲਾਂ ਸਮੁੱਚੀ ਸਥਿਤੀ ਦਾ ਜਾਇਜਾ ਲਿਆ ਗਿਆ ‘ਤੇ ਸੋਚ-ਵਿਚਾਰ ਕਰ 22 ਮਈ ਦਿਨ ਐਤਵਾਰ ਨੂੰ ਸਵੇਰੇ ਸਾਡੇ ਦੱਸ ਵਜੇ ਖੋਲਣ ਦਾ ਫੈਸਲਾ ਲਿਆ ਗਿਆ ਹੈ ।