PM ਮੋਦੀ ਨਾਲ CM ਭਗਵੰਤ ਮਾਨ ਦੀ ਮੁਲਾਕਾਤ, ਸਪੈਸ਼ਲ ਪੈਕੇਜ ਦੀ ਕੀਤੀ ਮੰਗ

0

ਨਵੀ ਦਿੱਲੀ,  24  ਮਾਰਚ   2022  :  ਮੁੱਖਮੰਤਰੀ ਭਗਵੰਤ ਮਾਨ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ । ਇਸ ਦੌਰਾਨ ਉਹਨਾਂ ਪੀਐੱਮ ਮੋਦੀ ਨੂੰ ਪੰਜਾਬ ਦੀ ਕਮਜ਼ੋਰ ਵਿੱਤੀ ਹਾਲਤ ਬਾਰੇ ਦਸਿਆ । ਇਸਦੇ ਨਾਲ ਹੀ ਉਹਨਾਂ ਪੀਐੱਮ ਮੋਦੀ ਤੋਂ ਸਪੈਸ਼ਲ ਪੈਕੇਜ ਦੀ ਮੰਗ ਕੀਤੀ । ਉਹਨਾਂ ਪੀਐਮ ਮੋਦੀ ਨੂੰ ਦਸਿਆ ਕਿ ਪੰਜਾਬ 3 ਲੱਖ ਕਰੋੜ ਦੇ ਕਰਜ਼ੇ ਹੇਠ ਦਬਿਆ ਹੈ ਜਿਸ ਕਾਰਨ ਸੂੱਬੇ ਦੇ ਵਿਕਾਸ ਲਈ 2 ਸਾਲ ਲਈ ਹਰ ਸਾਲ 50,000 ਕਰੋੜ ਦੀ ਵਿੱਤੀ ਸਹਾਇਤਾ ਦੀ ਮੁੱਖਮੰਤਰੀ ਵਲੋਂ ਮੰਗ ਕੀਤੀ ਗਈ ਹੈ ।

ਉਹਨਾਂ ਕਿਹਾ ਪੰਜਾਬ ਦੇ ਵਿਕਾਸ ਨਾਲ ਹੀ ਦੇਸ਼ ਭਰ ਦਾ ਵਿਕਾਸ ਹੋਵੇਗਾ CM ਮਾਨ ਨੇ ਸੂੱਬੇ ਦੀ ਸੁਰੱਖਿਆ ਨੂੰ ਮਜਬੂਤ ਕਰਨ ਲਈ ਮਦਦ ਮੰਗੀ ਹੈ ਤਾਂ ਜੋ ਸੂਬੇ ਦੀ ਸ਼ਾਂਤੀ ਨਾ ਭੰਗ ਹੋਵੇ ।

ਦਸ ਦਈਏ ਕਿ ਪੰਜਾਬ ਆਰਥਿਕ ਪੱਖੋਂ ਕਮਜ਼ੋਰ ਹੈ ਅਤੇ ਕਰਜ਼ੇ ਹੇਠ ਢਹਿੰਦਾ ਜਾ ਰਿਹਾ ਹੈ ਪਹਿਲੀਆਂ ਸਰਕਾਰਾਂ ਵੀ ਪੰਜਾਬ ਦੇ ਕਰਜ਼ੇ ਨੂੰ ਮਾਫ਼ ਕਰਨ ਕੇਂਦਰ ਸਰਕਾਰ ਅੱਗੇ ਅਪੀਲ ਕਰਦੀਆਂ ਰਹੀਆਂ ਹਨ ।

About The Author

Leave a Reply

Your email address will not be published. Required fields are marked *