IPL ਤੋਂ ਪਹਿਲਾਂ ਧੋਨੀ ਨੇ ਛੱਡੀ CSK ਦੀ ਕਪਤਾਨੀ, ਜਾਣੋ ਕੌਣ ਹੋਵੇਗਾ ਨਵਾਂ ਕਪਤਾਨ

ਮੁੰਬਈ, 24 ਮਾਰਚ 2022 : ਇੰਡੀਅਨ ਕ੍ਰਿਕੇਟ ਟੀਮ ਦੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਨੇ IPL 2022 ਤੋਂ ਪਹਿਲਾਂ ਹੀ ਟੀਮ ਨੂੰ ਵੱਡਾ ਝਟਕਾ ਦਿੱਤਾ ਹੈ । ਧੋਨੀ ਨੇ ਚੇੱਨਈ ਸੁਪਰ ਕਿੰਗਜ਼ ਦੀ ਕਪਤਾਨੀ ਛੱਡ ਦਿੱਤੀ ਹੈ । ਹੁਣ ਧੋਨੀ ਦੀ ਥਾਂ ਆਲਰਾਉਂਡਰ ਰਵਿੰਦਰ ਜਡੇਜਾ ਨੂੰ ਟੀਮ ਦਾ ਨਵਾਂ ਕਪਤਾਨ ਬਣਾਇਆ ਗਿਆ ਹੈ।
ਦਸ ਦਈਏ ਕਿ IPL 2022 ਦੀ ਮੈਗਾ ਨਿਲਾਮੀ ਤੋਂ ਪਹਿਲਾ ਜਡੇਜਾ ਚੇੱਨਈ ‘ਚ ਰਿਟੇਨ ਕੀਤੇ ਗਏ ਸਭ ਤੋਂ ਮਹਿੰਗੇ ਖਿਡਾਰੀ ਸਨ । ਟੀਮ ਨੇ ਜਡੇਜਾ ਨੂੰ 16 ਕਰੋੜ ਰੁਪਏ ‘ਚ ਬਰਕਰਾਰ ਰੱਖਿਆ ਸੀ ।