ਰਾਘਵ ਚੱਢਾ ਨੇ ਦਿੱਲੀ ਵਿਧਾਨ ਸਭਾ ਤੋਂ ਦਿੱਤਾ ਅਸਤੀਫ਼ਾ

ਨਵੀ ਦਿੱਲੀ, 24 ਮਾਰਚ 2022 : ਰਾਜਧਾਨੀ ਦਿੱਲੀ ਦੇ ਰਾਜਿੰਦਰ ਨਗਰ ਤੋਂ ‘ਆਪ’ ਵਿਧਾਇਕ ਰਾਘਵ ਚੱਢਾ ਨੇ ਦਿੱਲੀ ਵਿਧਾਨਸਭਾ ਤੋਂ ਅਸਤੀਫ਼ਾ ਦੇ ਦਿੱਤਾ ਹੈ । ਪੰਜਾਬ ‘ਚ ਰਾਜ ਸਭਾ ਚੋਣਾਂ ਨੂੰ ਲੈ ਕੇ ਰਾਘਵ ਚੱਢਾ ਵਲੋਂ ਫਾਰਮ ਭਰੇ ਗਏ ਹਨ ਜਿਸ ਦੇ ਤਹਿਤ ਉਹਨਾਂ ਅੱਜ ਦਿੱਲੀ ਵਿਧਾਨਸਭਾ ਸਪੀਕਰ ਰਾਮ ਨਿਵਾਸ ਗੋਇਲ ਨੂੰ ਆਪਣਾ ਇਸਤੀਫ਼ਾ ਸੌਂਪ ਦਿੱਤਾ ।
ਇਸ ਮੌਕੇ ਰਾਘਵ ਚੱਢਾ ਨੇ ਆਪਣੀ ਬਿਆਨ ‘ਚ ਸਾਰੇ ਵਿਧਾਇਕਾਂ ਅਤੇ ਸਪੀਕਰ ਦਾ ਧੰਨਵਾਦ ਕੀਤਾ । ਉਹਨਾਂ ਨਾਲ ਹੀ ਕਿਹਾ ਘਰ ਜ਼ਰੂਰ ਬਦਲ ਰਿਹਾ ਹੈ ਪਰ ਲੋਕਾਂ ਪ੍ਰਤੀ ਸੇਵਾ ਅੱਗੇ ਵੀ ਜਾਰੀ ਰਹੇਗੀ ।