ਸੀਐਮ ਭਗਵੰਤ ਮਾਨ ਦਾ ਪਹਿਲਾ ਵੱਡਾ ਐਕਸ਼ਨ, ਭ੍ਰਿਸ਼ਟਾਚਾਰ ਖਿਲਾਫ ਹੈਲਪਲਾਈਨ ਨੰਬਰ ਕੀਤਾ ਜਾਵੇਗਾ ਜਾਰੀ

ਚੰਡੀਗੜ੍ਹ, 17 ਮਾਰਚ 2022 : ਪੰਜਾਬ ਵਿਚ ਨਵੇਂ ਬਣੇ ‘ਆਪ’ ਪਾਰਟੀ ਦੇ ਮੁੱਖਮੰਤਰੀ ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਤੇ ਨਕੇਲ ਕਸਣ ਲਈ ਇਕ ਵੱਡਾ ਫੈਸਲਾ ਲਿਆ ਹੈ । ਪੰਜਾਬ ਵਿਚ ਭ੍ਰਿਸ਼ਟਾਚਾਰ ਨੂੰ ਜੜੋਂ ਖਤਮ ਕਰਨ ਲਈ ਇਕ ਹੈਲਪਲਾਈਨ ਨੰਬਰ ਜਾਰੀ ਕੀਤਾ ਜਾਵੇਗਾ ਅਤੇ ਇਹ ਨੰਬਰ ਮੁੱਖਮੰਤਰੀ ਭਗਵੰਤ ਮਾਨ ਦਾ ਨਿਜੀ ਨੰਬਰ ਹੋਵੇਗਾ ।
ਇਸ ਨੰਬਰ ਦੇ ਰਾਹੀਂ ਆਸ-ਪਾਸ ਹੋ ਰਹੀ ਰਿਸ਼ਵਤਖੋਰੀ ਦੀ ਸ਼ਿਕਾਇਤ ਦਰਜ ਕਾਰਵਾਈ ਜਾ ਸਕਦੀ ਹੈ । ਉਹਨਾਂ ਨਾਲ ਹੀ ਦਸਿਆ ਹੈ ਕਿ ਸੂਬੇ ਭਰ ‘ਚ ਹੈਲਪਲਾਈਨ ਨੰਬਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਸ਼ਹੀਦੀ ਦਿਵਸ ਮੌਕੇ ਤੇ ਲਾਗੂ ਹੋਵੇਗਾ ।
https://www.facebook.com/109153657928252/posts/341012961408986/?flite=scwspnss